ਓਪ ਰਾਸ਼ਟਰਪਤੀ ਧਨਖੜ ਦਾ ਲੁਧਿਆਣਾ ਦੌਰਾ ਰੱਦ, ਸੰਘਣੀ ਧੁੰਦ ਕਾਰਨ ਨਹੀਂ ਹੋ ਪਾਈ ਲੈਂਡਿੰਗ

0
205

ਲੁਧਿਆਣਾ, 12 ਨਵੰਬਰ | ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਅੱਜ (ਮੰਗਲਵਾਰ) ਦਾ ਲੁਧਿਆਣਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਉਪ ਰਾਸ਼ਟਰਪਤੀ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਆਉਣਾ ਸੀ ਪਰ ਸੰਘਣੀ ਧੁੰਦ ਕਾਰਨ ਉਪ ਰਾਸ਼ਟਰਪਤੀ ਦਾ ਜਹਾਜ਼ ਹਲਵਾਰਾ ਹਵਾਈ ਅੱਡੇ ‘ਤੇ ਨਹੀਂ ਉਤਰ ਸਕਿਆ। ਇਸ ਕਾਰਨ ਉਨ੍ਹਾਂ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਇਸ ਦੀ ਅਜੇ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।

ਜਲਦੀ ਹੀ ਪ੍ਰਸ਼ਾਸਨ ਵੱਲੋਂ ਇਸ ਦੀ ਅਧਿਕਾਰਤ ਪੁਸ਼ਟੀ ਕੀਤੀ ਜਾਵੇਗੀ। ਇਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਪੀਏਯੂ ਵਿਖੇ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸ਼ਿਰਕਤ ਕਰਨਗੇ। ਸੀਐਮ ਮਾਨ ਅਤੇ ਰਾਜਪਾਲ ਕਟਾਰੀਆ ਕਾਨਫਰੰਸ ਨੂੰ ਸੰਬੋਧਨ ਕਰਨਗੇ, ਜਿਸ ਵਿੱਚ 400 ਤੋਂ ਵੱਧ ਖੇਤੀ ਮਾਹਿਰ ਪਹੁੰਚਣਗੇ।