ਪੰਜਾਬ – ਅੰਮ੍ਰਿਤਸਰ ‘ਚ 1 ਕੋਰੋਨਾ ਪਾਜ਼ੀਟਿਵ ਦੀ ਮੌਤ, ਹੁਣ ਤੱਕ ਕੁੱਲ 8 ਮੌਤਾਂ

    0
    604

    ਅੰਮ੍ਰਿਤਸਰ. ਕੋਰੋਨਾ ਪਾਜ਼ੀਟਿਵ ਮਰੀਜ਼ ਨਗਰ ਨਿਗਮ ਦੇ ਇਕ ਸਾਬਕਾ ਅਧਿਕਾਰੀ ਦੀ ਅੱਜ ਸਵੇਰੇ ਮੌਤ ਹੋਣ ਦੀ ਖਬਰ ਹੈ। ਜਿਸਦੀ ਪਛਾਣ ਪਛਾਣ ਸੁਰਿੰਦਰ ਸਿੰਘ (65) ਦੇ ਤੌਰ ਤੇ ਹੋਈ ਹੈ। ਉਹ ਨਗਰ ਨਿਗਮ ਤੋਂ ਬਤੋਰ ਇੰਜੀਨੀਅਰ ਸੇਵਾਮੁਕਤ ਹੋਏ ਸਨ।

    ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਮੁਤਾਬਿਕ ਉਕਤ ਮਰੀਜ਼ ਦੇ ਗਲੇ ਵਿਚ ਖਰਾਬੀ ਅਤੇ ਜ਼ੁਕਾਮ ਸੀ। ਉਸਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ, ਜਿਥੇ ਪਹਿਲੀ ਟੈਸਟ ਰਿਪੋਰਟ ਨੇਗੇਟਿਵ ਆਈ ਸੀ। ਇਸ ਤੋਂ ਬਾਅਦ, ਉਸ ਦੀ ਸਿਹਤ ਵਿਗੜ ਗਈ ਅਤੇ ਉਸਨੂੰ ਫੋਰਟਿਸ ਲਿਆਂਦਾ ਗਿਆ, ਜਿਥੇ ਉਸ ਦਾ ਟੈਸਟ ਪਾਜ਼ੀਟਿਵ ਆਇਆ। ਅੱਜ ਸਵੇਰੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।