ਔਵਰਸਪੀਡ ਨੇ ਲਈ ਇਕ ਹੋਰ ਜਾਨ, ਤੇਜ ਰਫਤਾਰ ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ

    0
    404

    ਜਲੰਧਰ. ਬਾਬਾ ਅਤਰ ਸਿੰਘ ਕਾਲੋਨੀ ਨੇੜੇ ਤੇਜ਼ ਰਫਤਾਰ ਸਵਿਫਟ ਕਾਰ ਨੇ ਇਕ ਸਾਈਕਲ ਸਵਾਰ ਨੂੰ ਆਪਣੀ ਚਪੇਟ ‘ਚ ਲੈ ਲਿਆ। ਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਪੁਲਸ ਚੌਕੀ ਪਰਾਗਪੁਰ ਦੇ ਇੰਚਾਰਜ ਸੁਰੇਂਦਰਪਾਲ ਸਿੰਘ ਮੁਤਾਬਿਕ ਸਾਈਕਲ ਸਵਾਰ ਦੀ ਪਛਾਣ ਸੋਮ ਨਾਥ (60) ਨਿਵਾਸੀ ਪਿੰਡ ਖੁਸਰੋਪੁਰ ਵਜੋਂ ਹੋਈ ਹੈ।

    ਹਾਦਸਾ ਹੋਣ ਤੋਂ ਬਾਅਦ ਜਖਮੀ ਹੋਏ ਸੋਮ ਨਾਥ ਨੂੰ ਪਰਿਵਾਰ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਜਿਸ ਨੂੰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਸੋਮਨਾਥ ਦੇ ਭਤੀਜੇ ਕਸਤੂਰੀ ਲਾਲ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਤੋਂ ਲਾਸ਼ ਦਾ ਪੋਸਟ ਮਾਰਟਮ ਕਰਵਾ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇਹ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।

    ਆਏ ਦਿਨ ਇਹ ਖਬਰਾਂ ਚਰਚਾ ਵਿੱਚ ਰਹਿੰਦੀਆਂ ਨੇ ਕਿ ਔਵਰਸਪੀਡ ਕਰਕੇ ਹਾਦਸੇ ਹੋ ਰਹੇ ਹਨ। ਇਹ ਹਾਦਸੇ ਰੋਕਣ ਲਈ ਲੋਕਾਂ ਨੂੰ ਖੁਦ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਰਸਤੇ ਵਿੱਚ ਚੱਲਣ ਵਾਲੇ ਹੋਰ ਜੀਆਂ ਦੀ ਜਿੰਦਗੀ ਨਾਲ ਖਿਲਵਾੜ ਨਾ ਹੋ ਸਕੇ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।