ਜਨਮਦਿਨ ਮੌਕੇ ਪਰਿਵਾਰ ਸਣੇ ਮਹਾਕਾਲ ਦੇ ਦਰਬਾਰ ਪਹੁੰਚੇ ਅਕਸ਼ੈ ਕੁਮਾਰ, ਕ੍ਰਿਕਟਰ ਸ਼ਿਖਰ ਧਵਨ ਵੀ ਦਿਖੇ ਨਾਲ

0
377

ਮੁੰਬਈ | ਅਭਿਨੇਤਾ ਅਕਸ਼ੈ ਕੁਮਾਰ ਅੱਜ ਆਪਣੇ ਜਨਮਦਿਨ ਮੌਕੇ ਮਹਾਕਾਲ ਦਰਬਾਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸ਼ਿਖਰ ਧਵਨ ਵੀ ਮਹਾਕਾਲ ਦਰਬਾਰ ਵਿਚ ਦਿਖੇ।

ਅੱਜ ਸਵੇਰੇ ਭਸਮ ਆਰਤੀ ਦੌਰਾਨ ਅਕਸ਼ੈ ਕੁਮਾਰ ਬਾਬਾ ਮਹਾਕਾਲ ਦੀ ਭਗਤੀ ਵਿਚ ਇੰਨੇ ਲੀਨ ਹੋ ਗਏ ਕਿ ਭੋਲੇ ਸ਼ੰਭੂ ਭੋਲੇਨਾਥ ਦੇ ਜੈਕਾਰਿਆਂ ‘ਤੇ ਨੱਚਣ-ਗਾਉਣ ਲੱਗੇ ਤੇ ਤਾੜੀਆਂ ਵਜਾ ਕੇ ਨ੍ਰਿਤ ਕਰਨ ਲੱਗੇ। ਇਸ ਦੌਰਾਨ ਇਕ ਖਾਸ ਗੱਲ ਇਹ ਵੀ ਰਹੀ ਕਿ ਅਭਿਨੇਤਾ ਅਕਸ਼ੈ ਕੁਮਾਰ ਤੇ ਉਨ੍ਹਾਂ ਦਾ ਬੇਟਾ ਆਰਵ ਰਸਮੀ ਡ੍ਰੈੱਸ ਵਿਚ ਚੋਲਾ ਪਾਏ ਨਜ਼ਰ ਆਇਆ।

ਦੱਸ ਦੇਈਏ ਕਿ ਅਕਸ਼ੈ ਕੁਮਾਰ ਇਸ ਤੋਂ ਪਹਿਲਾਂ ਵੀ ਮਹਾਕਾਲ ਦੇ ਦਰਬਾਰ ਵਿਚ ਕਈ ਵਾਰ ਆ ਚੁੱਕੇ ਹਨ ਪਰ ਅੱਜ ਜਨਮਦਿਨ ‘ਤੇ ਉਹ ਸਿਰਫ ਬਾਬਾ ਮਹਾਕਾਲ ਦੀ ਭਗਤੀ ਵਿਚ ਲੀਨ ਦਿਖਾਈ ਦਿੱਤੇ ਜਿਥੇ ਉਨ੍ਹਾਂ ਨੇ ਬਾਬਾ ਮਹਾਕਾਲ ਤੋਂ ਆਪਣੀ ਆਉਣ ਵਾਲੀ ਫਿਲਮ ਮਿਸ਼ਨ ਰਾਨੀਗੰਜ ਦੀ ਸਫਲਤਾ ਦੀ ਕਾਮਨਾ ਵੀ ਕੀਤੀ।

ਕ੍ਰਿਕਟਰ ਸ਼ਿਖਰ ਧਵਨ ਵੀ ਅੱਜ ਬਾਬਾ ਮਹਾਕਾਲ ਦੇ ਦਰਸ਼ਨ ਕਰਨ ਭਸਮ ਆਰਤੀ ਵਿਚ ਮੰਦਰ ਪਹੁੰਚੇ ਸਨ ਜਿਥੇ ਉਹ ਸਫੈਦ ਰੰਗ ਦੇ ਚੋਲੇ ਵਿਚ ਨ਼ਰ ਆਏ। ਉਨ੍ਹਾਂ ਨੇ ਬਾਬਾ ਮਹਾਕਾਲ ਦੇ ਦਰਸ਼ਨ ਤੇ ਪੂਜਨ ਕਰਨ ਦੇ ਨਾਲ ਹੀ ਬਾਬਾ ਮਹਾਕਾਲ ਤੋਂ ਵਰਲਡ ਕੱਪ ਵਿਚ ਟੀਮ ਇੰਡੀਆ ਦੀ ਜਿੱਤ ਦੀ ਕਾਮਨਾ ਕੀਤੀ।