ਚੰਡੀਗੜ੍ਹ . ਕਿਸਾਨ ਬਿੱਲਾਂ ਉਤੇ ਬੋਲਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਸ਼ਿਰੋਮਣੀ ਅਕਾਲੀ ਦਲ ਉਤੇ ਨਿਸ਼ਾਨੇ ਸਾਧੇ ਹਨ।ਉਹਨਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਕੈਬਨਿਟ ਵਿਚੋ ਅਸਤੀਫਾ ਦਿੱਤਾ ਹੈ ਇਹ ਸਿਰਫ ਇਕ ਡਰਾਮੇ ਤੋਂ ਜਿਆਦਾ ਹੋਰ ਕੁੱਝ ਨਹੀ ਹੈ। ਢੀਂਡਸਾ ਨੇ ਕਿਹਾ ਪੰਜਾਬ ਦੇ ਲੋਕ ਇਸ ਪਰਿਵਾਰ ਦੇ ਡਰਾਮਿਆ ਤੋਂ ਜਾਣਦੇ ਹਨ। ਢੀਂਡਸਾ ਨੇ ਅਕਾਲੀ ਦਲ ਉਤੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਉਂਗਲੀ ‘ਤੇ ਖੂਨ ਲਗਾ ਕੇ ਕੋਈ ਸ਼ਹੀਦ ਨਹੀਂ ਹੋ ਸਕਦਾ ਹੈ।
ਸੁਖਦੇਵ ਢੀਡਸਾ ਨੇ ਕਿਹਾ ਹੈ ਕਿ ਪਹਿਲਾਂ ਅਕਾਲੀ ਦਲ ਖੇੜੀਬਾੜੀ ਬਿੱਲ ਦਾ ਸਮਰਥਨ ਕਰ ਰਿਹਾ ਸੀ ਹੁਣ ਇਹ ਪੰਜਾਬ ਦਾ ਮਾਹੌਲ ਦੇਖਦੇ ਹੋਏ ਬਦਲ ਗਏ ਹਨ। ਉਹਨਾਂ ਨੇ ਕਿਹਾ ਹੈ ਕਿ ਪਹਿਲਾ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਗਲਤ ਬਿਆਨ ਦਵਾਇਆ ਸੀ।ਢੀਂਡਸਾ ਅਕਾਲੀ ਬੀਜੇਪੀ ਗਠਜੋੜ ਉਤੇ ਉਹਨਾਂ ਨੇ ਕਿਹਾ ਹੁਣ ਬਾਦਲਾਂ ਨਾਲ ਕੋਈ ਵੀ ਗਠਜੋੜ ਰੱਖਣਾ ਨਹੀਂ ਚਾਹੁੰਦਾ ਹੈ।
ਸੁਖਦੇਵ ਢੀਂਡਸਾ ਨੇ ਕਿਹਾ ਕਿ ਮੇਰੀ ਪਾਰਟੀ ਪਹਿਲਾ ਤੋਂ ਹੀ ਕਿਸਾਨਾਂ ਦੇ ਸਮਰਥਨ ਵਿਚ ਹੈ ਅਤੇ ਕਿਸਾਨਾਂ ਦਾ ਵਿਰੋਧ ਕਰ ਰਹੀ ਹੈ।ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤੀਬਾੜੀ ਬਿੱਲਾਂ ਨੂੰ ਵਾਪਸ ਲਿਆ ਜਾਵੇ ਨਹੀ ਤਾਂ ਪੰਜਾਬ ਵਿਚ ਮਾਹੌਲ ਖਰਾਬ ਹੋ ਸਕਦਾ ਹੈ।