ਹੁਣ ਪੰਜ ਲੱਖ ਤੱਕ ਦੀ ਕਮਾਈ ‘ਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ, 150 ਪ੍ਰਾਈਵੇਟ ਟ੍ਰੇਨ ਚੱਲਣਗੀਆਂ; ਪੜੋ ਹੋਰ ਕੀ-ਕੀ ਹੋਏ ਐਲਾਨ

0
972


ਜਲੰਧਰ .
ਮੋਦੀ ਸਰਕਾਰ-2 ਦੇ ਪਹਿਲੇ ਬਜਟ ‘ਚ ਆਮ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਹੁਣ ਪੰਜ ਲੱਖ ਸਾਲਾਨਾ ਕਮਾਉਣ ਵਾਲਿਆਂ ਨੂੰ ਕੋਈ ਇਨਕਮ ਟੈਕਸ ਨਹੀਂ ਦੇਣਾ ਹੋਵੇਗਾ। ਵਿੱਤ ਮੰਤਰੀ ਨੇ ਕਿਹਾ- ਹੁਣ ਪੰਜ ਲੱਖ ਤੱਕ ਦੀ ਕਮਾਈ ‘ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਪੰਜ ਤੋਂ ਸਾਢੇ ਸੱਤ ਲੱਖ ਦੀ ਕਮਾਈ ‘ਤੇ 10 ਫੀਸਦੀ ਟੈਕਸ ਦੇਣਾ ਹੋਵੇਗਾ। 7.5 ਤੋਂ 10 ਲੱਖ ਦੀ ਆਮਦਨ ‘ਤੇ 15% ਟੈਕਸ, 10 ਤੋਂ 12.5 ਨੂੰ 20%, 12.5 ਤੋਂ 15 ਲੱਖ ਨੂੰ 25% ਟੈਕਸ, 15 ਲੱਖ ਤੋਂ ਉਪਰ ਦੀ ਆਮਦਨ ਵਾਲੇ ਨੂੰ 30% ਟੈਕਸ ਦੇਣਾ ਹੋਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਪੈਨਸ਼ਨਾਂ ਵਾਸਤੇ ਟ੍ਰਸਟ ਬਣਨਗੇ। ਬੈਂਕਾਂ ਦੀ ਸੁਰੱਖਿਆ ਤੇ ਜ਼ੋਰ ਦਿੱਤਾ ਜਾਵੇਗਾ। ਬੈਂਕਾਂ ਨੂੰ ਤਿੰਨ ਲੱਖ 50 ਹਜ਼ਾਰ ਕਰੌੜ ਦਿੱਤੇ ਗਏ ਹਨ। 2024 ਤੱਕ 100 ਨਵੇਂ ਏਅਰਪੋਟ ਬਣਾਏ ਜਾਣਗੇ। ਅਨੁਸੂਚਿਤ ਕਬੀਲੇ ਵਾਸਤੇ 53700 ਕਰੋੜ ਦਾ ਪ੍ਰਸਤਾਵ ਰੱਖਿਆ ਗਿਆ ਹੈ। ਔਰਤਾਂ ਵਾਸਤੇ 22 ਹਜ਼ਾਰ ਕਰੌੜ ਰੁਪਏ ਦਿੱਤੇ ਗਏ ਹਨ। ਤਿੰਨ ਸਾਲ ਦੇ ਅੰਦਰ ਨਵੇਂ ਮੀਟਰ ਬਦਲੇ ਜਾਣਗੇ, ਸਮਾਰਟ ਮੀਟਰ ਲਗਾਏ ਜਾਣਗੇ। ਬਿਜਲੀ ਵਾਸਤੇ ਪ੍ਰੀਪੇਡ ਮੀਟਰ ਦੀ ਵਿਵਸਥਾ ਹੋਵੇਗੀ। ਰੇਲਵੇ ਦੇ ਬਜਟ ਤੇ ਨਿਰਮਲਾ ਸੀਤਾਰਮਨ ਨੇ ਕਿਹਾ ਤੇਜਸ ਵਗਿਆਂ ਟਰੇਨਾਂ ਨੂੰ ਟੂਰਿਸਟ ਨਾਲ ਜੋੜਿਆ ਜਾਵੇਗਾ। ਰੇਲਵੇ ਸਟੇਸ਼ਨਾਂ ਤੇ ਵਾਈ-ਫਾਈ ਸੂਵਿਧਾ ਦਿੱਤੀ ਜਾਵੇਗੀ। 27 ਹਜ਼ਾਰ ਰੇਲ ਟ੍ਰੈਕਸ ਨੂੰ ਇਲੈਕਟ੍ਰੋਨਿਕ ਬਣਾਇਆ ਜਾਵੇਗਾ। 150 ਪ੍ਰਾਈਵੇਟ ਟ੍ਰੇਨਾਂ ਸ਼ੁਰੂ ਕੀਤੀਆ ਜਾਣਗੀਆਂ।  

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।