ਜਲੰਧਰ : ਮੰਤਰੀ ਸਾਬ੍ਹ ਦੇ ‘PA’ ਵੱਲੋਂ ਆਪ ਮਹਿਲਾ ਵਰਕਰ ਨੂੰ “ਆਫ਼ਰ” ! “ਟਿਕਟ ਦਿਵਾ ਦਿਆਂਗੇ ਬਸ ਗੱਲ ਕਰਦੀ ਰਿਹਾ ਕਰ”

0
244

ਜਲੰਧਰ| ਆਪ ਦੀ ਇਕ ਮਹਿਲਾ ਵਰਕਰ ਨੂੰ ਮੰਤਰੀ ਦਾ ਜਾਅਲੀ ਪੀਏ ਬਣ ਕੇ ਕਿਸੇ ਵਿਅਕਤੀ ਨੇ ਆਫਰ ਦਿੱਤੀ ਹੈ। ਫੋਨ ਕਰ ਕੇ ਉਕਤ ਵਿਅਕਤੀ ਨੇ ਮਹਿਲਾ ਵਰਕਰ ਨੂੰ ਕਿਹਾ ਕਿ ਉਹ ਉਸ ਨੂੰ ਚੇਅਰਪਰਸਨ ਬਣਵਾ ਦੇਵੇਗਾ ਤੇ ਟਿਕਟ ਵੀ ਦਿਵਾਏਗਾ, ਬੱਸ ਉਹ ਉਸ ਨਾਲ ਫੋਨ ‘ਤੇ ਗੱਲ ਕਰਦੀ ਰਹੇ।

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਪੀਏ ਵਜੋਂ ਪੇਸ਼ ਹੋਏ ਇਕ ਵਿਅਕਤੀ ਨੇ ਜਲੰਧਰ ਵਿਚ ਆਮ ਆਦਮੀ ਪਾਰਟੀ ਦੀ ਇਕ ਮਹਿਲਾ ਆਗੂ ਨੂੰ ਪ੍ਰਧਾਨਗੀ ਤੇ ਟਿਕਟ ਦੀ ਪੇਸ਼ਕਾਰੀ ਕੀਤੀ ਤੇ ਕਿਹਾ ਕਿ ਬਸ ਤੁਸੀਂ ਮੇਰੇ ਨਾਲ ਗੱਲ ਕਰਦੇ ਰਿਹਾ ਕਰੋ। ਆਪ ਦੀ ਮਹਿਲਾ ਵਰਕਰ ਨੇ ਇਸ ਸਬੰਧੀ ਥਾਣੇ ਸ਼ਿਕਾਇਤ ਦਰਜ ਕੀਤੀ ਹੈ।

ਸ਼ਿਕਾਇਤ ਤੋਂ ਬਾਅਦ ਮਹਿਲਾ ਵਰਕਰ ਨੂੰ ਇਹ ਵੀ ਪਤਾ ਲੱਗਾ ਹੈ ਕਿ ਕਾਲ ਕਿਸ ਨੇ ਕੀਤੀ ਹੈ। ਪਰ ਇਸ ਵਿਅਕਤੀ ਦਾ ਨਾਂ ਜਨਤਕ ਕਰਨ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਦੀ ਵਰਕਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਪੋਸਟ ਪਾ ਕੇ ਲੋਕਾਂ ਤੋਂ ਸਲਾਹ ਮੰਗੀ ਹੈ ਕਿ ਉਹ ਕੀ ਕਰੇ। ਹਾਲਾਂਕਿ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਉਤੇ ਜ਼ਿਆਦਾਤਰ ਟਿੱਪਣੀਆਂ ਇਹ ਚੱਲ ਰਹੀਆਂ ਹਨ ਕਿ ਅਜਿਹੇ ਵਿਅਕਤੀ ਨੂੰ ਬੇਨਕਾਬ ਕਰਨਾ ਚਾਹੀਦਾ ਹੈ।


ਧਮਕੀਆਂ ਦੇਣ ਵਾਲੇ ਵਿਅਕਤੀ ਖਿਲਾਫ ਕੇਸ ਦਰਜ ਕਰਨ ਦੀ ਮੰਗ : ਥਾਣਾ ਡਵੀਜ਼ਨ 2 ਦੇ ਐਸਐਚਓ ਨੂੰ ਸ਼ਿਕਾਇਤ ਦਿੰਦੇ ਹੋਏ ਮਹਿਲਾ ਆਗੂ ਨੇ ਮੰਤਰੀ ਦੇ ਪੀਏ ਵਜੋਂ ਧਮਕੀਆਂ ਦੇਣ ਵਾਲੇ ਵਿਅਕਤੀ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।