ਨਸ਼ਾ ਛੁਡਾਊ ਕੇਂਦਰਾਂ ‘ਚ ਮਰੀਜ਼ਾਂ ਦੀ ਗਿਣਤੀ ਤੋਂ ਖੁਲਾਸਾ : ਸਭ ਤੋੋਂ ਵੱਧ ਨਸ਼ਾ ਕਰਦੇ ਨੇ ਲੁਧਿਆਣਾ ਦੇ ਨੌਜਵਾਨ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ

0
11982

ਲੁਧਿਆਣਾ, 25 ਦਸੰਬਰ| ਪੰਜਾਬ ਵਿਚ ਨਸ਼ਾ ਕਿਸ ਕਦਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ, ਇਸਦਾ ਅੰਦਾਜ਼ਾ ਨਸ਼ਾ ਛੁਡਾਊ ਕੇਂਦਰਾਂ ਤੇ ਓਏਟੀ ਸੈਂਟਰਾਂ ਵਿਚ ਦਾਖਲ ਮਰੀਜ਼ਾਂ ਦੇ ਅੰਕੜਿਆਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਇਨ੍ਹਾਂ ਅੰਕੜਿਆਂ ਦੇ ਹਿਸਾਬ ਨਾਲ ਲੁਧਿਆਣਾ ਜ਼ਿਲ੍ਹੇ ਦੇ ਲੋਕ ਸਭ ਤੋਂ ਵੱਧ ਨਸ਼ੇ ਦਾ ਸੇਵਨ ਕਰਦੇ ਹਨ। ਇਹ ਅਸੀਂ ਨਹੀਂ ਸਗੋਂ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਅਤੇ ਓਏਟੀ ਕਲੀਨਿਕਾਂ ਵਿੱਚ ਰਜਿਸਟਰਡ ਮਰੀਜ਼ਾਂ ਦੀ ਗਿਣਤੀ ਦੱਸ ਰਹੀ ਹੈ। ਲੁਧਿਆਣਾ ਜ਼ਿਲ੍ਹੇ ਵਿੱਚ ਓਏਟੀ ਕਲੀਨਿਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਸਭ ਤੋਂ ਵੱਧ ਮਰੀਜ਼ ਰਜਿਸਟਰ ਹੋਏ ਹਨ।

ਦੂਜੇ ਨੰਬਰ ’ਤੇ ਮੋਗਾ ਜ਼ਿਲ੍ਹੇ ਦੇ ਲੋਕ ਹਨ। ਤੀਜੇ ਨੰਬਰ ‘ਤੇ ਪਟਿਆਲਾ ਜ਼ਿਲ੍ਹਾ ਹੈ। ਸੰਗਰੂਰ ਚੌਥੇ ਸਥਾਨ ‘ਤੇ, ਤਰਨਤਾਰਨ 5ਵੇਂ ਸਥਾਨ ‘ਤੇ ਹੈ। ਉਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਐਸ. ਏ. ਐੱਸ. ਨਗਰ (ਮੁਹਾਲੀ), ਫ਼ਿਰੋਜ਼ਪੁਰ, ਬਰਨਾਲਾ, ਗੁਰਦਾਸਪੁਰ, ਕਪੂਰਥਲਾ, ਐੱਸ.ਬੀ.ਐੱਸ. ਨਗਰ, ਮਾਨਸਾ, ਫਰੀਦਕੋਟ, ਫਾਜ਼ਿਲਕਾ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਠਾਨਕੋਟ ਜ਼ਿਲ੍ਹੇ ਇਸ ਸੂਚੀ ਵਿੱਚ ਆਉਂਦੇ ਹਨ।

ਜੇਕਰ ਅੰਕੜਿਆਂ ਦੀ ਮੰਨੀਏ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਓ.ਏ.ਟੀ.ਐਸ. ਕਲੀਨਿਕਾਂ ਵਿੱਚ ਕੁੱਲ 2,77,384 ਮਰੀਜ਼ ਜਦਕਿ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਵਿਚ 6,72,123 ਮਰੀਜ਼ ਅਤੇ ਕੁੱਲ 9,49,507 ਮਰੀਜ਼ ਹਨ।

ਅੰਕੜਿਆਂ ਅਨੁਸਾਰ ਹਰ ਸਾਲ 18,000 ਨਵੇਂ ਮਰੀਜ਼ ਨਸ਼ਾ ਛੁਡਾਉਣ ਲਈ ਰਜਿਸਟਰਡ ਹੋ ਰਹੇ ਹਨ। ਸਿਹਤ ਵਿਭਾਗ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਚ ਅਫੀਮ ਦਾ ਸਭ ਤੋਂ ਵੱਧ ਨਸ਼ਾ ਹੈ।

ਪੰਜਾਬ ਦੇ 3,80,111 ਲੋਕ ਅਫੀਮ ਦਾ ਸੇਵਨ ਕਰਦੇ ਹਨ। ਪੰਜਾਬ ਦੇ 2,89,150 ਲੋਕ ਨਸ਼ਾ ਕਰਕੇ ਹੈਰੋਇਨ ਦਾ ਸੇਵਨ ਕਰਦੇ ਹਨ। 1,05,929 ਲੋਕ ਸ਼ਰਾਬ ਪੀਣ ਦੇ ਦੀਵਾਨੇ ਹਨ। ਬੁਪ੍ਰੇਨੋਰਫਾਈਨ (ਦਰਦ ਵਾਲੀਆਂ ਗੋਲੀਆਂ) ਦੀ ਵਰਤੋਂ 1,04,198 ਲੋਕ ਕਰਦੇ ਹਨ। 50,871 ਲੋਕ ਨਸ਼ੇ ਲਈ ਕਿਸੇ ਵੀ ਤਰ੍ਹਾਂ ਦੇ ਪਦਾਰਥ ਦੀ ਵਰਤੋਂ ਕਰਦੇ ਹਨ। 25,584 ਲੋਕ ਨੀਂਦ ਦੀਆਂ ਗੋਲੀਆਂ ਲੈਂਦੇ ਹਨ। 21,945 ਲੋਕ ਭੰਗ ਦਾ ਸੇਵਨ ਕਰਦੇ ਹਨ।

  ਜ਼ਿਲ੍ਹੇ ਵਾਈਜ਼ ਜਾਣੋ ਨਸ਼ੇੜੀਆਂ ਦੀ ਗਿਣਤੀ

ਨਸ਼ਾ ਛੁਡਾਊ ਕੇਂਦਰ ਵਿਚ ਰਜਿਸਟਰ ਮਰੀਜ਼
ਜ਼ਿਲ੍ਹਾ  –        ਮਰੀਜ਼
ਲੁਧਿਆਣਾ   –   1,46,938
ਮੋਗਾ –          68,151
ਪਟਿਆਲਾ-      67,128
ਸੰਗਰੂਰ-        61,225
ਤਰਨਤਾਰਨ-    55,431
ਮੁਕਤਸਰ ਸਾਹਿਬ – 55,347
ਬਠਿੰਡਾ   –        50,565
ਅੰਮਿ੍ਤਸਰ –       50,347
ਜਲੰਧਰ –         45,333
ਹੁਸ਼ਿਆਰਪੁਰ –    42,804
ਐੱਸ.ਏ.ਐੱਸ. ਨਗਰ- 38,785
‘ਫਿਰੋਜ਼ਪੁਰ-       36,296
ਬਰਨਾਲਾ –        36,282
ਗੁਰਦਾਸਪੁਰ-      36,029
ਕਪੂਰਥਲਾ-        27,006
ਐਬੀ. ਐੱਸ. ਨਗਰ 22,963
ਮਾਨਸਾ –           22,633
ਫਰੀਦਕੋਟ-        21,491
ਫਾਜ਼ਿਲਕਾ-        19,600
ਫਤਿਹਗੜ੍ਹ ਸਾਹਿਬ-17,951
ਰੂਪਨਗਰ-         17,104 ਹੈ
ਪਠਾਨਕੋਟ-        10,098
ਕੁੱਲ-              9,49,507