ਜਲੰਧਰ ‘ਚ ਪ੍ਰਾਪਰਟੀ ਡੀਲਰ ਦਾ ਕਤਲ, ਸੁਣੋ- ਕਾਤਲ ਦਾ ਪੂਰਾ ਕਬੂਲਨਾਮਾ

0
1008

ਜਲੰਧਰ . ਤੇਜ ਮੋਹਨ ਨਗਰ ‘ਚ ਇੱਕ ਪ੍ਰਾਪਰਟੀ ਡੀਲਰ ਦਾ ਕਤਲ ਹੋ ਗਿਆ ਹੈ। ਕਾਤਲ ਨੇ ਵੀਡੀਓ ਜਾਰੀ ਕਰਕੇ ਇਲਾਜ਼ਮ ਕਬੂਲ ਲਏ ਹਨ ਅਤੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਤਰੁਣ ਉਰਫ ਲੱਲੀ ਨਾਂ ਦੇ ਇਕ ਪ੍ਰਾਪਰਟੀ ਡੀਲਰ ਤੇ ਬੁੱਧਵਾਰ ਰਾਤ ਤੇਜ਼ਧਾਰਾ ਹਥਿਆਰ ਨਾਲ ਹਮਲਾ ਹੋ ਗਿਆ ਸੀ। ਅੱਜ ਉਸ ਨੇ ਨਿੱਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਲਾਕੇ ਦੇ ਹੀ ਗਗਨਦੀਪ ਉਰਫ ਮੰਨਾ ਨਾਂ ਦੇ ਵਿਅਕਤੀ ਨੇ ਕਤਲ ਦੀ ਜੁੰਮੇਵਾਰੀ ਲਈ ਹੈ।

ਸੁਣੋ ਕੀ ਕਹਿ ਰਿਹਾ ਹੈ ਕਾਤਲ

ਕਾਤਿਲ ਨੇ ਵੀਡੀਓ ਚ ਦੱਸਿਆ ਕਿ ਉਹ ਮੇਰੀ ਮਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ। ਰੋਜ਼ ਘਰ ਆ ਕੇ ਗਾਲ੍ਹਾਂ ਕੱਢਦਾ ਸੀ। ਮੰਨਾ ਨੇ ਕਿਹਾ ਕਿ ਮੈਂ ਕਈ ਵਾਰ ਪੁਲਿਸ ਨੂੰ ਲੱਲੀ ਦੀ ਸ਼ਿਕਾਇਤ ਵੀ ਕੀਤੀ ਪਰ ਪੁਲਿਸ ਉਸ ਉਪਰ ਕਾਰਵਾਈ ਨਹੀਂ ਸੀ ਕਰਦੀ। ਮੰਨਾ ਨੇ ਅੱਗੇ ਕਿਹਾ ਕਿ ਮੈਂ ਲੱਲੀ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਹੈ। ਉਸ ਨੇ ਇਹ ਵੀ ਕਿਹਾ ਕਿ ਇਹ ਕੰਮ ਮੈਂ ਇਕੱਲੇ ਨੇ ਕੀਤਾ ਹੈ ਮੇਰੇ ਨਾਲ ਹੋਰ ਕੋਈ ਵੀ ਨਹੀਂ ਤੇ ਮੇਰੇ ਘਰ ਵਾਲਿਆਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ।

ਥਾਣਾ ਪੰਜ ਨੰਬਰ ਦੀ ਪੁਲਿਸ ਨੇ ਕਾਤਲ ਗਗਨਦੀਪ ਮੰਨਾ ਨੂੰ 302 ਦੇ ਪਰਚੇ ਤਹਿਤ ਗ੍ਰਿਫਤਾਰ ਕਰ ਲਿਆ ਹੈ।