NRI ਦੀ ਕੋਠੀ ਨੂੰ ਚੋਰਾਂ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਕਰ ਲਿਆ ਚੋਰੀ

0
510

ਜਲੰਧਰ | ਫਗਵਾੜਾ ਦੀ ਧਿਆਨ ਸਿੰਘ ਕਾਲੋਨੀ ‘ਚ NRI ਦੀ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰਾਂ ਨੇ ਟੁੱਟੀ ਕੋਠੀ ‘ਚੋਂ ਕੀਮਤੀ ਸਾਮਾਨ, ਭਾਂਡੇ, ਰਸੋਈ ਅਤੇ ਬਾਥਰੂਮ ਦੀਆਂ ਟੂਟੀਆਂ ਚੋਰੀ ਕਰ ਲਈਆਂ, ਜਿਸ ਘਰ ‘ਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਸ ਘਰ ਦਾ ਮਾਲਕ ਕੈਨੇਡਾ ‘ਚ ਰਹਿੰਦਾ ਹੈ ਅਤੇ ਘਰ ਉਸ ਦੇ ਰਿਸ਼ਤੇਦਾਰਾਂ ਦੇ ਹੱਥ ਛੱਡ ਦਿੱਤਾ ਹੈ। ਜਦੋਂ ਰਿਸ਼ਤੇਦਾਰ ਕੋਠੀ ਦੀ ਸੰਭਾਲ ਕਰਨ ਗਏ ਤਾਂ ਤਾਲੇ ਟੁੱਟੇ ਹੋਏ ਸਨ ਅਤੇ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ।

ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਚੋਰਾਂ ਨੇ ਪਹਿਲਾਂ ਰੇਕੀ ਕੀਤੀ ਅਤੇ ਫਿਰ ਬੰਦ ਕਮਰੇ ‘ਚ ਦਾਖਲ ਹੋ ਗਏ। ਕੋਠੀ ਦੀ ਮਾਲਕ ਸਵਿਤਾ ਟੈਗਨੇਟ ਨੇ ਦੱਸਿਆ ਕਿ ਚੋਰਾਂ ਨੇ ਘਰ ‘ਚ ਪਏ ਬੈੱਡ ਬਾਕਸ ਤੋਂ ਲੈ ਕੇ ਅਲਮੀਰਾ ਤੱਕ ਸਾਰਾ ਸਾਮਾਨ ਖੰਗਾਲਿਆ। ਉਹ ਘਰੋਂ ਕਰੀਬ ਇੱਕ ਲੱਖ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ।

ਘਰ ਦੀ ਮਾਲਕਣ ਸਵਿਤਾ ਨੇ ਦੱਸਿਆ ਕਿ ਚੋਰੀ ਦੀ ਘਟਨਾ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਕੀਤੀ ਅਤੇ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਤਨਾਮਪੁਰਾ ਥਾਣੇ ਨੂੰ ਦੇ ਦਿੱਤੀ ਪਰ ਪੁਲਿਸ ਦਾ ਜਵਾਬ ਚੰਗਾ ਨਹੀਂ ਹੈ। ਸਭ ਕੁਝ ਮੁਹੱਈਆ ਹੋਣ ਦੇ ਬਾਵਜੂਦ ਪੁਲਿਸ ਚੋਰਾਂ ਤੱਕ ਪੁੱਜਣ ‘ਚ ਕਾਮਯਾਬ ਨਹੀਂ ਹੋ ਰਹੀ।