ਹੁਣ ਤੁਸੀਂ ਆਪਣੇ ਵਿਦੇਸ਼ੀ ਰਿਸ਼ਤੇਦਾਰਾਂ ਤੋਂ ਮੰਗਵਾ ਸਕਦੇ ਹੋ ਇੰਨੇ ਲੱਖ ਰੁਪਏ, ਪਹਿਲਾਂ ਸੀ 1 ਲੱਖ ਰੁਪਏ ਦੀ ਇਜਾਜ਼ਤ

0
254

ਨਵੀਂ ਦਿੱਲੀ | ਵਿਦੇਸ਼ਾਂ ‘ਚ ਬੈਠੇ ਆਪਣੇ ਰਿਸ਼ਤੇਦਾਰਾਂ ਤੋਂ ਹੁਣ ਤੁਸੀਂ 10 ਲੱਖ ਰੁਪਏ ਮੰਗਵਾ ਸਕਦੇ ਹੋ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਐਕਟ (ਐਫਸੀਆਰਏ) ਨਾਲ ਸਬੰਧਤ ਕੁਝ ਨਿਯਮਾਂ ਵਿੱਚ ਸੋਧ ਕੀਤੀ ਹੈ। ਇਸ ਨਿਯਮ ਵਿਚ ਪਹਿਲਾਂ ਇਕ ਲੱਖ ਰੁਪਏ ਮੰਗਵਾਉਣ ਦੀ ਇਜਾਜ਼ਤ ਸੀ।

ਕੇਂਦਰ ਗ੍ਰਹਿ ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਜੇਕਰ ਰਕਮ 10 ਲੱਖ ਰੁਪਏ ਤੋਂ ਵੱਧ ਹੈ, ਤਾਂ ਲੋਕਾਂ ਨੂੰ ਸਰਕਾਰ 90 ਦਿਨਾਂ ਵਿਚ ਸੂਚਿਤ ਕਰਨਾ ਹੋਵੇਗਾ। ਪਹਿਲਾਂ ਇਹ 30 ਦਿਨ ਹੁੰਦਾ ਸੀ।