ਜਲੰਧਰ | ਦੋਆਬਾ ਦੇ ਲੋਕਾਂ ਵਾਸਤੇ ਚੰਗੀ ਖਬਰ ਹੈ। ਹੁਣ ਦਿੱਲੀ ਦੀ ਫਲਾਇਟ ਨੂੰ ਮੁੜ ਪੂਰੇ ਹਫਤੇ ਲਈ ਚਲਾਇਆ ਜਾ ਰਿਹਾ ਹੈ।
15 ਜਨਵਰੀ ਤੋਂ ਰੋਜਾਨਾ ਸ਼ਾਮ 5.05 ਵਜੇ ਆਦਮਪੁਰ ਏਅਰਪੋਰਟ ਤੋਂ ਫਲਾਇਟ ਦਿੱਲੀ ਜਾਇਆ ਕਰੇਗੀ। ਲੋਕਡਾਊਨ ਤੋਂ ਬਾਅਦ ਜਦੋਂ ਫਲਾਇਟ ਮੁੜ ਸ਼ੁਰੂ ਹੋਈ ਸੀ ਤਾਂ ਹਫਤੇ ਵਿੱਚ 3 ਤਿੰਨ ਉਡਾਨ ਭਰਦੀ ਸੀ। ਹੁਣ ਇਸ ਨੂੰ ਮੁੜ ਪੂਰੇ ਹਫਤੇ ਲਈ ਚਲਾਇਆ ਜਾ ਰਿਹਾ ਹੈ।
2018 ਵਿੱਚ ਜਦੋਂ ਇਹ ਫਲਾਇਟ ਸ਼ੁਰੂ ਕੀਤੀ ਗਈ ਸੀ ਉਸ ਵੇਲੇ ਵੀ ਫਲਾਇਟ ਰੋਜਾਨਾ ਸੀ।