ਹੁਣ ਕਿਸੇ ਵੀ ਸ਼ਖਸ ਦਾ ਬਿਜਲੀ ਬਿੱਲ ਬਕਾਇਆ ਹੋਇਆ ਤਾਂ ਉਹ ਆਪਣਾ ਘਰ ਜਾਂ ਜ਼ਮੀਨ ਨਹੀਂ ਵੇਚ ਸਕੇਗਾ

0
37976

ਪਠਾਨਕੋਟ | ਹੁਣ ਕਿਸੇ ਵੀ ਪ੍ਰਾਪਰਟੀ ਨੂੰ ਵੇਚਣਾ ਆਸਾਨ ਨਹੀਂ ਹੋਵੇਗਾ। ਘਰ ਜਾਂ ਜ਼ਮੀਨ ਵੇਚਣ ਤੋਂ ਪਹਿਲਾਂ ਬਿਜਲੀ ਵਿਭਾਗ ਤੋਂ NOC ਲੈਣਾ ਜ਼ਰੂਰੀ ਹੋਵੇਗਾ। ਹੁਣ ਬਿਜਲੀ ਦਾ ਬਿੱਲ ਭਰੇ ਬਿਨਾਂ ਲੋਕ ਪ੍ਰਾਪਰਟੀ ਨਹੀਂ ਵੇਚ ਸਕਣਗੇ ।

ਦੱਸਣਯੋਗ ਹੈ ਕਿ ਪਹਿਲਾਂ ਜ਼ਮੀਨ ਵੇਚਣ ਵੇਲੇ ਨਵੇਂ ਮਕਾਨ ਮਾਲਕ ਨੂੰ ਪੁਰਾਣਾ ਬਿੱਲ ਦੇਣਾ ਪੈਂਦਾ ਸੀ, ਜਿਸ ਕਰਕੇ ਬਿਜਲੀ ਵਿਭਾਗ ਨੂੰ ਬਿੱਲ ਰਿਕਵਰ ਕਰਨ ‘ਚ ਕਾਫੀ ਸਮੱਸਿਆ ਪੇਸ਼ ਆਉਂਦੀ ਸੀ। ਪਠਾਨਕੋਟ ਵਿਚ ਬਿਜਲੀ ਵਿਭਾਗ ਵੱਲੋਂ ਤਹਿਸੀਲਦਾਰ ਨੂੰ ਪੱਤਰ ਲਿਖ ਕੇ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ।

ਤਹਿਸੀਲਦਾਰ ਮੁਤਾਬਿਕ ਹੁਣ ਘਰ ਜਾਂ ਜ਼ਮੀਨ ਵੇਚਣ ਲਈ ਬਿਜਲੀ ਵਿਭਾਗ ਤੋਂ NOC ਲੈਣਾ ਜ਼ਰੂਰੀ ਹੋਵੇਗਾ। ਜੇਕਰ ਕਿਸੇ ਵੀ ਸ਼ਖਸ ਦਾ ਬਿਜਲੀ ਬਿੱਲ ਬਕਾਇਆ ਰਿਹਾ ਤਾਂ ਉਹ ਆਪਣਾ ਘਰ ਜਾਂ ਜ਼ਮੀਨ ਨਹੀਂ ਵੇਚ ਸਕੇਗਾ । ਤਹਿਸੀਲਦਾਰ ਨੇ ਕਿਹਾ ਕਿ ਜ਼ਿਆਦਾਤਰ ਲੋਕ ਬਿਜਲੀ ਦਾ ਬਿੱਲ ਭਰੇ ਬਿਨਾਂ ਹੀ ਆਪਣੀ ਜਾਇਦਾਦ ਵੇਚ ਦਿੰਦੇ ਹਨ, ਜਿਸ ਕਾਰਨ ਵਿਭਾਗ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।