ਹੁਣ ਹਰ 6 ਮਹੀਨੇ ਬਾਅਦ ਵਧੇਗੀ ਸੈਲਰੀ, 3 ਕਰੋੜ ਲੋਕਾਂ ਨੂੰ ਫਾਇਦਾ !

0
611

ਨਵੀਂ ਦਿੱਲੀ. ਹਰ ਨੌਕਰੀਪੇਸ਼ਾ ਵਿਅਕਤੀ ਇਸ ਆਸ ਵਿੱਚ ਹੀ ਕੰਮ ਕਰਦਾ ਹੈ ਕਿ ਉਸਦੀ ਸੈਲਰੀ ਸਾਲ ਵਿੱਚ ਇਕ ਵਾਰ ਜਰੂਰ ਵਧੇਗੀ। ਪਰ ਹੁਣ ਇਹ ਵੱਡੀ ਖਬਰ ਆ ਰਹੀ ਹੈ ਕਿ ਸਰਕਾਰ ਇੰਡਸਟ੍ਰਿਅਲ ਸੈਕਟਰ ਵਿੱਚ ਕੰਮ ਕਰ ਰਹੇ ਕਰਮਚਾਰਿਆਂ ਦੇ ਲਈ ਨਵੀਂ ਸੌਗਾਤ ਲੈ ਕੇ ਆ ਰਹੀ ਹੈ। ਜਿਸਦੇ ਮੁਤਾਬਕ ਕਰਮਚਾਰਿਆਂ ਦੀ ਸੈਲਰੀ ਸਾਲ ਵਿੱਚ ਦੋ ਵਾਰ ਵਧਾਈ ਜਾਇਆ ਕਰੇਗੀ।

ਜਿਕਰਯੋਗ ਹੈ ਕਿ ਮਹਿੰਗਾਈ ਨਾਲ ਨਿਪਟਣ ਲਈ ਕੇਂਦਰ ਸਰਕਾਰ ਨੇ ਇੱਕ ਯੋਜਨਾ ਬਣਾਈ ਹੈ। ਜਿਸਦੇ ਮੁਤਾਬਿਕ ਵੱਧਦੀ ਮਹਿੰਗਾਈ ਦੇ ਬੋਝ ਨੂੰ ਘੱਟ ਕਰਨ ਲਈ ਮਹਿੰਗਾਈ ਸੂਚਕਾਂਕ ਦੇ ਮੁਤਾਬਕ ਸੈਲਰੀ ਵਧਾਈ ਜਾਇਆ ਕਰੇਗੀ। ਨਿਯਮ ਦੇ ਮੁਤਾਬਕ ਇੰਡਸਟ੍ਰਿਅਲ ਸੈਕਟਰ ‘ਚ ਕੰਮ ਕਰਨ ਵਾਲੇ 3 ਕਰੋੜ ਕਰਮਚਾਰਿਆਂ ਨੂੰ ਇਸਦਾ ਫਾਈਦਾ ਹੋਵੇਗਾ ਤੇ ਉਹਨਾਂ ਦੀ ਸੈਲਰੀ ਹਰ 6 ਮਹੀਨੇ ਬਾਅਦ ਵਧਾਈ ਜਾਇਆ ਕਰੇਗੀ। ਇਸ ਤੋਂ ਇਲਾਵਾ 48 ਲੱਖ ਕੇਂਦਰੀ ਕਰਮਚਾਰੀਆਂ ਨੂੰ ਵੀ ਇਸਦਾ ਫਾਇਦਾ ਹੋਵੇਗਾ।

ਧਿਆਨਯੋਗ ਹੈ ਕਿ ਪਿਛਲੇ ਮਹੀਨੇ ਦੀ 27 ਤਾਰੀਖ ਨੂੰ ਸ਼੍ਰਮ ਤੇ ਰੁਜ਼ਗਾਰ ਸਲਾਹਕਾਰ ਦੇ ਮੁੱਖੀ ਬੀਐਨ ਨੰਦਾ ਦੀ ਅਗੁਵਾਈ ਵਿੱਚ ਇਕ ਬੈਠਕ ਹੋਈ ਸੀ। ਜਿਸ ਵਿੱਚ ਇੰਡਸਟ੍ਰਿਅਲ ਸੈਕਟਰ ਦੇ ਕਰਮਚਾਰਿਆਂ ਦੇ ਲਈ ਇਕ ਨਵੀਂ ਸੀਰੀਜ਼ ਦੇ ਉਪਭੋਗਤਾ ਮੁੱਲ ਸੂਚਕਾਂਕ (ਸੀਪੀਆਈਡਬਲਯੂ) ਨੂੰ ਮੰਜੂਰੀ ਦਿੱਤੀ ਗਈ ਹੈ। ਜਿਸਦਾ ਆਧਾਰ ਸਾਲ 2016 ਸੀ। ਇਕ ਅਨੁਮਾਨ ਮੁਤਾਬਿਕ ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਸੰਗਠਿਤ ਇੰਡਸਟ੍ਰਿਅਲ ਸੈਕਟਰ ਦੇ 3 ਕਰੋੜ ਕਰਮਚਾਰਿਆਂ ਨੂੰ ਫਾਇਦਾ ਹੋਵੇਗਾ। 

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।