ਫੇਸਬੁੱਕ, ਗੂਗਲ ਤੇ ਵੱਟਸਐਪ ਨੂੰ ਹਾਈਕੋਰਟ ਵਲੋਂ ਨੋਟਿਸ।

0
578

ਨਵੀਂ ਦਿੱਲੀ. ਜੇਐਨਯੂ ਦੇ ਤਿੰਨ ਪ੍ਰੋਫਸਰਾਂ ਵਲੋਂ ਅੱਜ ਦਾਖਲ ਕੀਤੀ ਪਟੀਸ਼ਨ ‘ਤੇ ਦਿੱਲੀ ਹਾਈ ਕੋਰਟ ਨੇ ਫੇਸਬੁੱਕ, ਗੂਗਲ ਅਤੇ ਵੱਟਸੈਪ, ਦਿੱਲੀ ਸਰਕਾਰ ‘ਤੇ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪਟਸ਼ਿਨ ‘ਚ ਪੰਜ ਜਨਵਰੀ ਨੂੰ ਹੋਈ ਹਿੰਸਾ ਦੀਆਂ  ਸੀਸੀਟੀਵੀ ਫੁਟੇਜ਼ ਅਤੇ ਦੂਸਰੇ ਸਬੂਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿਚ ਜੇਐਨਯੂ ਹਮਲਾ ਮਾਮਲੇ ‘ਚ ਵੱਟਸਐਪ ਗਰੁੱਪ ਯੂਨਿਟੀ ਅਗੇਂਟਸ ਲੈਫਟ ਅਤੇ ਫਰੈਂਡਸ ਆਫ ਆਰਐਸਐਸ ਨਾਲ ਸਬੰਧਿਤ ਸਾਰੇ ਡਾਂਟਾ ਨੂੰ ਸੁਰੱਖਿਅਤ ਰਖੱਣ ਅਤੇ ਵਾਪਸ ਇਕੱਠਾ ਕਰਨ ਲਈ ਨਿਰਦੇਸ਼ ਦੇਣ ਗੀ ਮੰਗ ਕੀਤੀ ਹੈ।
ਡਾਟਾ ‘ਚ ਮੈਸੇਜ਼, ਤਸਵੀਰਾਂ, ਵੀਡੀਓ ਅਤੇ ਗਰੁੱਖ ਮੈਂਬਰਾਂ ਦੇ ਫੋਨ ਨੰਬਰ ਆਦਿ ਸ਼ਾਮਿਲ ਹਨ। ਜੇਐਨਯੂ ਦੇ ਪ੍ਰੋਫੈਸਰ ਅਮਿਤ ਪਰਮੇਸ਼ਵਰ, ਅਤੁਲ ਸੂਦ ਅਤੇ ਸ਼ੁਕਲਾ ਵਿਨਾਇਕ ਸਾਵੰਤ ਵਲੋਂ ਦਾਖਲ ਕੀਤੀ ਪਟੀਸ਼ਨ ‘ਚ ਦਿੱਲੀ ਪੁਲਿਸ ਕਮਿਸ਼ਨਰ ਅਤੇ ਦਿੱਲੀ ਸਰਕਾਰ ਨੂੰ ਲੋੜੀਂਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਜਸਟਿਸ ਬ੍ਰਿਜੇਸ਼ ਸੇਠੀ ਵਲੋਂ ਮਾਮਲੇ ਦੀ ਅੱਗੇ ਸੁਣਵਾਈ ਮੰਗਵਾਈ ਮੰਗਲਵਾਰ ਨੂੰ ਕੀਤੀ ਜਾਵੇਗੀ।
Note: ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ https://chat.whatsapp.com/Fb9tOwA2fVfLyWX0sBTcdM ‘ਤੇ ਕਲਿੱਕ ਕਰਕੇ ਸਾਡੇ ਵਟਸਐਪ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।