ਜਲੰਧਰ ‘ਚ ਅੱਜ ਕੋਰੋਨਾ ਦੇ 9 ਹੋਰ ਮਾਮਲੇ ਆਏ ਸਾਹਮਣੇ, ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 200 ਦੇ ਕਰੀਬ

0
4191

ਜਲੰਧਰ. ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਜਿੱਥੇ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਤੇਜੀ ਨਾਲ 2000 ਦੇ ਵੱਲ ਵੱਧ ਰਿਹਾ ਹੈ। ਉੱਥੇ ਜਲੰਧਰ ਸ਼ਹਿਰ ਜੋ ਕਿ ਪਹਿਲਾਂ ਹੀ ਰੈਡ ਜ਼ੋਨ ਵਿੱਚ ਹੈ। ਇੱਥੇ ਲਗਾਤਾਰ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਅੱਜ ਸ਼ਹਿਰ ਵਿੱਚ ਕੋੋਰੋਨਾ ਦੇ 9 ਹੋਰ ਨਵੇਂ ਮਾਮਲੇ ਸਾਹਮਣੇ ਆ ਗਏ ਹਨ। ਜਿਸ ਨਾਲ ਹੁਣ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 196 ਤੱਕ ਪਹੁੰਚ ਗਈ ਹੈ।

5 ਮਹੀਨੇ ਦੇ ਬੱਚੇ ਦੀ ਰਿਪੋਰਟ ਵੀ ਆਈ ਪਾਜ਼ੀਟਿਵ

ਜੇ ਵੇਖਿਆ ਜਾਵੇ ਤਾਂ ਪੂਰੇ ਸੂਬੇ ਦੇ ਕੁੱਲ ਮਰੀਜ਼ਾਂ ਵਿਚੋਂ 10 ਫੀਸਦ ਕੇਸ ਇਕਲੇ ਜਲੰਧਰ ਸ਼ਹਿਰ ਦੇ ਸਾਹਮਣੇ ਆ ਚੁੱਕੇ ਹਨ। ਅੱਜ ਸਾਹਮਣੇ ਆਏ ਮਰੀਜਾਂ ਵਿੱਚੋਂ 8 ਮਰੀਜ਼ ਨਿਓ ਗੋਬਿੰਦ ਨਗਰ ਤੇ 1 ਰਸਤਾ ਮੁੱਹਲਾ ਦਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਮਰੀਜਾਂ ਵਿੱਚ ਇਕ 5 ਮਹੀਨੇ ਦੀ ਬੱਚੇ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

ਕੋਰੋਨਾ ਦਾ ਸੰਕਟ ਸ਼ਹਿਰ ਵਿੱਚ ਗੰਭੀਰ ਹੁੰਦਾ ਜਾ ਰਿਹਾ ਹੈ। ਪਰ ਸ਼ਹਿਰ ਦੇ ਲੋਕ ਇਸਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਅੱਜ ਸਵੇਰੇ ਫਗਵਾੜਾ ਗੇਟ ਜਮਾ ਭੀੜ ਨੇ ਜਿਸ ਤਰ੍ਹਾਂ ਪ੍ਰਸ਼ਾਸਨ ਦੀਆਂ ਹਿਦਾਇਤਾਂ ਦੀ ਉਲੰਘਣਾ ਕੀਤੀ। ਉਸਨੂੰ ਵੇਖ ਕੇ ਸਾਫ ਹੋ ਰਿਹਾ ਹੈ ਕਿ ਕੋਰੋਨਾ ਆਪ ਤੁਹਾਡੇ ਘਰ ਨਹੀਂ ਪਹੁੰਚੇਗਾ, ਤੁਸੀਂ ਖੁਦ ਇਸਨੂੰ ਆਪਣੇ ਘਰ ਲੈ ਕੇ ਜਾਵੋਗੇ। ਇਸ ਲਈ ਪ੍ਰਸ਼ਾਸਨ ਵਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰੋ ਤੇ ਜ਼ਰੂਰੀ ਕੰਮ ਹੋਣ ਤੇ ਹੀ ਘਰੋਂ ਬਾਹਰ ਜਾਓ।