ਪੂਰੇ ਪੰਜਾਬ ‘ਚ ਲੱਗਾ ਨਾਇਟ ਕਰਫਿਊ, ਸੁਣੋ ਕਿੰਨੇ ਵਜੇ ਤੱਕ ਕੀ-ਕੀ ਕਰਨਾ ਹੋਵੇਗਾ ਬੰਦ

0
27250

ਪੰਜਾਬ | ਪੰਜਾਬ ਵਿੱਚ ਕਰੋਨਾ ਦੇ ਵਧਦੇ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਪੂਰੇ ਸੂਬੇ ਚ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਕਰਫਿਊ 15 ਜਨਵਰੀ ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਫਿਲਹਾਲ ਇਸ ਨੂੰ ਸ਼ਹਿਰਾਂ ਅਤੇ ਕਸਬਿਆਂ ਵਿੱਚ ਲਾਗੂ ਕੀਤਾ ਜਾਵੇਗਾ।

ਸਕੂਲ-ਕਾਲਜ, ਕੋਚਿੰਗ ਸੈਂਟਰ, ਜਿੰਮ, ਸਟੇਡੀਅਮ ਅਤੇ ਸਵੀਮਿੰਗ ਪੂਲ ਬੰਦ ਵੀ ਬੰਦ ਕਰ ਦਿੱਤੇ ਗਏ ਹਨ।

ਹੋਟਲ ਅਤੇ ਰੈਸਟੋਰੈਂਟ 50 ਫੀਸਦ ‘ਤੇ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ ਏਸੀ ਬੱਸਾਂ ਵਿੱਚ ਅੱਧੀ ਸਮੱਰਥਾ ਨਾਲ ਸਵਾਰੀਆਂ ਹੀ ਬੈਠ ਸਕਦੀਆਂ ਹਨ।

ਇਸ ਦੇ ਚੱਲਦੇ ਮੰਗਲਵਾਰ ਸ਼ਾਮ ਨੂੰ CM ਚਰਨਜੀਤ ਚੰਨੀ ਵੱਲੋਂ ਕੋਰੋਨਾ ਦਾ ਹਾਲਾਤਾਂ ਤੇ ਰਿਵਿਊ ਮੀਟਿੰਗ ਕੀਤੀ ਜਾਵੇਗੀ ਜਿਸ ਚ ਇਹ ਹੁਕਮ ਜਾਰੀ ਕੀਤੇ ਗਏ।

ਸਥਿਤੀ ਵਿਗੜਦੀ ਵੇਖ ਪੰਜਾਬ ਹਰਿਆਣਾ ਹਾਈਕੋਰਟ ਨੇ ਸਰੀਰਕ ਸੁਣਵਾਈ ਰੋਕ ਦਿੱਤੀ ਹੈ। ਹੁਣ ਸਿਰਫ ਵਰਚੁਅਲ ਸੁਣਵਾਈ ਹੋਵੇਗੀ। ਫਿਲਹਾਲ ਇਹ ਹੁਕਮ 5 ਤੋਂ 14 ਜਨਵਰੀ ਤੱਕ ਲਾਗੂ ਰਹਿਣਗੇ।

ਵੀਡੀਓ ‘ਚ ਵੇਖੋ ਕੀ-ਕੀ ਰਹੇਗਾ ਬੰਦ