Chandigarh. ਕੌਮੀ ਜਾਂਚ ਏਜੰਸੀ (NIA) ਨੇ ਲਾਰੈਂਸ ਬਿਸ਼ਨੋਈ, ਕੈਨੇਡਾ ਅਤੇ ਭਾਰਤ ‘ਚ ਲੋੜੀਂਦੇ ਗੋਲਡੀ ਬਰਾੜ ਸਣੇ ਕਈ ਗੈਂਗਸਟਰਾਂ ਖਿਲਾਫ ਗੈਂਗਸਟਰ-ਅੱਤਵਾਦ ਕੇਸ ਨਾਲ ਸਬੰਧਤ ਚਾਰਜਸ਼ੀਟ ਦਾਇਰ ਕਰਕੇ ਵੱਡਾ ਖੁਲਾਸਾ ਕੀਤਾ ਹੈ।
ਐਨਆਈਏ ਨੇ ਆਪਣੀ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਉਸ ਦਾ ਦਹਿਸ਼ਤੀ ਸਿੰਡੀਕੇਟ ਵੱਡੇ ਪੱਧਰ ਉਤੇ ਫੈਲਿਆ ਹੈ, ਠੀਕ ਇਸੇ ਤਰ੍ਹਾਂ ਦਾਊਦ ਇਬਰਾਹਿਮ ਨੇ 90 ਦੇ ਦਹਾਕੇ ਵਿੱਚ ਛੋਟੇ-ਮੋਟੇ ਅਪਰਾਧ ਕਰਕੇ ਆਪਣਾ ਨੈੱਟਵਰਕ ਖੜ੍ਹਾ ਕੀਤਾ ਸੀ।
ਦਾਊਦ ਇਬਰਾਹਿਮ ਦੀ ਡੀ ਕੰਪਨੀ ਵਾਂਗ ਬਿਸ਼ਨੋਈ ਗੈਂਗ ਨੇ ਛੋਟੇ-ਮੋਟੇ ਅਪਰਾਧਾਂ ਨਾਲ ਸ਼ੁਰੂਆਤ ਕੀਤੀ, ਫਿਰ ਖੁਦ ਦਾ ਆਪਣਾ ਗੈਂਗ ਬਣਾਇਆ। ਇਸ ਵੇਲੇ ਬਿਸ਼ਨੋਈ ਗੈਂਗ ਦਾ ਉੱਤਰੀ ਭਾਰਤ ਵਿੱਚ ਦਬਦਬਾ ਬਣ ਚੁੱਕਾ ਹੈ।
ਕੈਨੇਡਾ ਪੁਲਿਸ ਅਤੇ ਭਾਰਤੀ ਏਜੰਸੀਆਂ ਨੂੰ ਲੋੜੀਂਦੇ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਰਾਹੀਂ ਬਿਸ਼ਨੋਈ ਗੈਂਗ ਨੂੰ ਚਲਾਇਆ ਰਿਹਾ ਹੈ, ਅੱਜ ਬਿਸ਼ਨੋਈ ਗੈਂਗ ਕੋਲ 700 ਤੋਂ ਵੱਧ ਸ਼ੂਟਰ ਹਨ ਜਿਨ੍ਹਾਂ ਵਿੱਚ 300 ਪੰਜਾਬ ਨਾਲ ਜੁੜੇ ਹੋਏ ਹਨ।
ਬਿਸ਼ਨੋਈ ਗੈਂਗ ਨੇ ਸਾਲ 2020-21 ਤੱਕ ਫਿਰੌਤੀ ਤੋਂ ਕਰੋੜਾਂ ਰੁਪਏ ਕਮਾਏ ਅਤੇ ਇਹ ਪੈਸਾ ਹਵਾਲਾ ਰਾਹੀਂ ਵਿਦੇਸ਼ ਭੇਜਿਆ ਗਿਆ।
ਕੁਝ ਦਿਨ ਪਹਿਲਾਂ ਐਨਆਈਏ ਨੇ ਯੂਏਪੀਏ ਤਹਿਤ ਅਦਾਲਤ ਵਿੱਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਸਮੇਤ 16 ਗੈਂਗਸਟਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ



































