ਪੰਜਾਬ, 13 ਸਤੰਬਰ | ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਐਨਆਈਏ ਨੇ ਛਾਪੇਮਾਰੀ ਹੈ। ਉਹਨਾਂ ਦੇ ਹੋਰ ਸਾਥੀਆਂ ਦੇ ਘਰਾਂ ‘ਤੇ ਵੀ NIA ਦੀ ਟੀਮ ਪਹੁੰਚੀ ਹੈ। ਘਰ ਵਿਚ ਚਾਚਾ ਪ੍ਰਗਟ ਸਿੰਘ ਨਾ ਮਿਲਣ ‘ਤੇ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਚਾਚੀ ਅਮਰਜੀਤ ਕੌਰ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਚਾਚੀ ਨੂੰ ਹਿਰਾਸਤ ਵਿਚ ਲੈ ਕੇ ਬਿਆਸ ਥਾਣੇ ‘ਚ ਵਿਚ ਲੈ ਗਈ। ਜਿਥੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਦੇ ਹੋਰ ਵੀ ਕਈ ਇਲਾਕਿਆਂ ‘ਚ ਰਈਏ ਦੇ ਇੱਕ ਫਰਨੀਚਰ ਵਪਾਰੀ ਦੇ ਘਰ ਵੀ ਐਨਆਈਏ ਦੀ ਟੀਮ ਰੇਡ ਕੀਤੀ ਹੈ। ਇਸ ਦੇ ਨਾਲ ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਹੀ ਬਾਘਾਪੁਰਾਣਾ ‘ਚ ਵੀ NIA ਨੇ ਛਾਪੇਮਾਰੀ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ NIA ਨੇ ਮੱਖਣ ਸਿੰਘ ਮੁਸਾਫਿਰ ਕਵੀਸ਼ਰ ਦੇ ਘਰ ਵੀ ਛਾਪਾ ਮਾਰਿਆ ਹੈ।