NIA ਨੇ ਜਲੰਧਰ ਦੇ ਅਮਨ ਨਗਰ ਨੂੰ ਘੇਰਿਆ, ਪੁਨੀਤ ਅਤੇ ਲਾਲੀ ਦੇ ਘਰਾਂ ‘ਤੇ ਛਾਪੇਮਾਰੀ

0
362

ਜਲੰਧਰ| ਪੰਜਾਬ ‘ਚ NIA (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੇ 12 ਜ਼ਿਲਿਆਂ ‘ਚ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਗਾ ਸਮੇਤ ਕਈ ਸ਼ਹਿਰਾਂ ‘ਚ ਛਾਪੇਮਾਰੀ ਕਰਨ ਲਈ ਟੀਮਾਂ ਪਹੁੰਚ ਚੁੱਕੀਆਂ ਹਨ। ਇਹ ਛਾਪੇਮਾਰੀ ਗੈਂਗਸਟਰ-ਖਾਲਿਸਤਾਨੀ ਅੱਤਵਾਦੀ ਨੈੱਟਵਰਕ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ‘ਤੇ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ NIA ਦੀ ਇਹ ਛਾਪੇਮਾਰੀ ਲਾਰੈਂਸ, ਗੋਲਡੀ ਬਰਾੜ, ਨੀਰਜ ਬਵਾਨਾ ਸਮੇਤ ਇੱਕ ਤੋਂ ਵੱਧ ਗੈਂਗਸਟਰਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ‘ਤੇ ਹੋਈ ਹੈ।

ਇਸੇ ਦੇ ਮੱਦੇਨਜ਼ਰ NIA ਨੇ ਅੱਜ ਸਵੇਰੇ ਜਲੰਧਰ ਦੇ ਅਮਨ ਨਗਰ ਨੂੰ ਘੇਰ ਲਿਆ। ਟੀਮ ਨੇ ਇਲਾਕੇ ਦੇ ਰਹਿਣ ਵਾਲੇ ਪੁਨੀਤ ਅਤੇ ਲਾਲੀ ਦੇ ਘਰਾਂ ‘ਤੇ ਛਾਪੇਮਾਰੀ ਕੀਤੀ। ਘਰ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਟੀਮ ਕਈ ਦਸਤਾਵੇਜ਼ਾਂ ਦੀ ਵੀ ਜਾਂਚ ਕਰ ਰਹੀ ਹੈ। ਪੁਨੀਤ ਅਤੇ ਲਾਲੀ ਨੇ ਸੁਖਵਿੰਦਰ ਸਿੰਘ ਉਰਫ ਡਿਪਟੀ ਦਾ ਕਤਲ ਕੀਤਾ ਸੀ। ਡਿਪਟੀ ਕਾਂਗਰਸ ਦੇ ਕੌਂਸਲਰ ਸਨ। ਜੇਲ੍ਹ ‘ਚ ਬੰਦ ਪੁਨੀਤ ਅਤੇ ਲਾਲੀ ਨੇ ਵਿਕਾਸ ਮਾਲਿਆ ਨਾਲ ਆਪਣੇ ਰਿਸ਼ਤੇ ਬਣਾ ਲਏ ਸਨ। ਦੋਵੇਂ ਮੁਲਜ਼ਮ ਜ਼ਿਆਦਾਤਰ ਜੇਲ੍ਹ ਦੇ ਅੰਦਰੋਂ ਹੀ ਸੁਪਾਰੀ ਲੈ ਕੇ ਕਤਲ ਕਰਵਾਉਂਦੇ ਰਹੇ ਹਨ।

ਗੈਂਗਸਟਰਾਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਅੱਤਵਾਦੀ ਅਤੇ ਗੈਂਗਸਟਰ ਅੰਮ੍ਰਿਤਸਰ, ਤਰਨਤਾਰਨ, ਮੋਗਾ, ਫਿਰੋਜ਼ਪੁਰ, ਕਪੂਰਥਲਾ, ਮੋਹਾਲੀ, ਫਾਜ਼ਿਲਕਾ, ਮੁਕਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ‘ਚ ਸ਼ਾਮਲ ਹਨ। ਐਨਆਈਏ ਦੀਆਂ ਟੀਮਾਂ ਇਨ੍ਹਾਂ ਸ਼ਹਿਰਾਂ ਅਤੇ ਕਸਬਿਆਂ ਦੀ ਸੂਚੀ ਬਣਾ ਕੇ ਅੱਜ ਛਾਪੇਮਾਰੀ ਕਰਨ ਲਈ ਪਹੁੰਚ ਗਈਆਂ ਹਨ।