NIA ਵਲੋਂ ਲੋੜੀਂਦੇ ਖਾਲਿਸਤਾਨੀ ਖਾੜਕੂ ਦੀ ਸੂਚਨਾ ਦੇਣ ‘ਤੇ 10 ਲੱਖ ਦੇ ਇਨਾਮ ਦਾ ਐਲਾਨ

0
684

ਨਵੀਂ ਦਿੱਲੀ| ਰਾਸ਼ਟਰੀ ਜਾਂਚ ਏਜੰਸੀ (NIA) ਨੇ ਦੇਸ਼ ਵਿਰੁੱਧ ਜੰਗ ਛੇੜਣ ਦੀ ਸਾਜ਼ਿਸ਼ ਵਿਚ ਲੋੜੀਂਦੇ ਖਾਲਿਸਤਾਨੀ ਖਾੜਕੂ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਦੇਣ ਉਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

NIA ਅਨੁਸਾਰ ਲੁਧਿਆਣਾ ਦਾ ਰਹਿਣ ਵਾਲਾ ਕਸ਼ਮੀਰ ਸਿੰਘ ਗਲਵੱਦੀ ਉਰਫ ਬਲਬੀਰ ਸਿੰਘ ਵੱਖ ਵੱਖ ਧਾਰਾਵਾਂ ਤਹਿਤ ਪਿਛਲੇ ਸਾਲ 20 ਅਗਸਤ ਨੂੰ ਇਥੇ ਦਰਜ ਹੋਏ ਕੇਸ ਵਿਚ ਲੋੜੀਂਦਾ ਹੈ।

ਇਹ ਕੇਸ ਖਾਲਿਸਤਾਨ ਲਿਬਰੇਸ਼ਨ ਫਰੰਟ ਬੱਬਰ ਖਾਲਸਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਲੋਂ ਦੇਸ਼ ਵਿਰੁੱਧ ਜੰਗ ਛੇੜਨ ਲਈ ਰਚੀ ਸਾਜ਼ਿਸ਼ ਨਾਲ ਸਬੰਧਤ ਹੈ। ਇਸ ਸਬੰਧੀ ਕੇਂਦਰੀ ਏਜੰਸੀ ਦੇ ਬੁਲਾਰੇ ਨੇ ਕਥਿਤ ਦੋਸ਼ੀ ਦੀਆਂ ਦੋ ਤਸਵੀਰਾਂ ਜਾਰੀ ਕਰਦਿਆਂ ਕਿਹਾ ਕਿ ਗਲਵੱਦੀ ਭਗੌਂੜਾ ਹੈ ਤੇ NIA ਨੂੰ ਕੇਸ ਵਿਚ ਲੋੜੀਂਦਾ ਹੈ। NIA ਨੇ ਗਲਵੱਦੀ ਖਿਲਾਫ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।