ਭਾਣਜਾ ਖੋਲ੍ਹੇਗਾ ਮਾਮੇ ਦੀ ਕੁੰਡਲੀ, ਆਹਮੋ-ਸਾਹਮਣੇ ਹੋਣਗੇ ਸਚਿਨ ਤੇ ਲਾਰੈਂਸ ਬਿਸ਼ਨੋਈ

0
1004

ਚੰਡੀਗੜ੍ਹ| ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਅਜਰਬਾਈਜਾਨ ਤੋਂ ਫੜ ਕੇ ਲਿਆਂਦੇ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਥਾਪਨ ਨੇ ਕਈ ਅਹਿਮ ਖੁਲਾਸੇ ਕੀਤੇ ਹਨ।

ਸਚਿਨ ਹੁਣ ਵੀ ਦਿੱਲੀ ਪੁਲਿਸ ਦੀ ਹਿਰਾਸਤ ਵਿਚ ਹੈ। ਹੁਣ ਦਿੱਲੀ ਪੁਲਿਸ ਲਾਰੈੈਂਸ ਬਿਸ਼ਨੋਈ ਨੂੰ ਵੀ ਦਿੱਲੀ ਲੈ ਕੇ ਆਵੇਗੀ ਤੇ ਮਾਮੇ-ਭਾਣਜੇ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿਛ ਕਰੇਗੀ। ਫਿਲਹਾਲ ਲਾਰੈਂਸ ਬਿਸ਼ਨੋਈ ਬਠਿੰਡਾ ਦੀ ਜੇਲ੍ਹ ਵਿਚ ਬੰਦ ਹੈ।

29 ਮਈ 2023 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਵਾਹਰਕੇ ਪਿੰਡ ਨੇੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕਾਂਡ ਦਾ ਸਾਜ਼ਿਸ਼ਕਰਤਾ ਗੋਲਡੀ ਬਰਾੜ ਨੂੰ ਮੰਨਿਆ ਜਾ ਰਿਹਾ ਹੈ। ਲਾਰੈਂਸ ਵੀ ਗੋਲਡੀ ਦੇ ਇਸ਼ਾਰਿਆਂ ਉਤੇ ਕੰਮ ਕਰਦਾ ਹੈ। ਸਚਿਨ ਨੇ ਵੀ ਇਹੀ ਖੁਲਾਸਾ ਕੀਤਾ ਸੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ