ਨਵਾਂਸ਼ਹਿਰ : 2 ਬੱਚਿਆਂ ਦੀ ਮਾਂ ਨੇ ਜੀ.ਵਨ ਲੀ.ਲਾ ਕੀਤੀ ਸ.ਮਾਪ.ਤ, ਪਰਿਵਾਰ ਨੇ ਸਹੁਰਿਆਂ ‘ਤੇ ਲਗਾਏ ਗੰਭੀਰ ਇਲਜ਼ਾਮ

0
2017

ਬੰਗਾ, 8 ਫਰਵਰੀ| ਸਦਰ ਬੰਗਾ ਵਿੱਚ ਇੱਕ 32 ਸਾਲ ਦੀ ਮਹਿਲਾ ਨੇ ਫਾ/ਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕਾ ਦੇ ਚਾਚਾ ਤੇ ਪਿਤਾ ਨੇ ਸ਼ਹਿਨਾਜ਼ ਦੇ ਸਹੁਰਿਆਂ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਸ਼ਹਿਨਾਜ਼ ਦਾ ਸੱਤ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਮੌਤ ‘ਤੋਂ ਬਾਅਦ 2 ਮਾਸੂਮ ਧੀਆਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਹੈ। ਮਾਮਲੇ ਸਬੰਧੀ ਥਾਣਾ ਸਦਰ ਬੰਗਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।

ਥਾਣਾ ਸਦਰ ਬੰਗਾ ਦੇ SHO ਦਵਿੰਦਰ ਪਾਲ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਮ੍ਰਿਤਕ ਸ਼ਹਿਨਾਜ਼ ਦੇ ਪਤੀ ਅਕਬਰ ਸ਼ਾਹ, ਜੇਠ ਗੁਲਜ਼ਾਰ ਮੁਹੰਮਦ, ਸਹੁਰਾ ਸ਼ੌਕਤ ਅਲੀ ਖਿਲਾਫ 306 ਦਾ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।