ਰੂਪਨਗਰ . ਪੰਜਾਬ ਕਾਂਗਰਸ ਦੇ ਤੇਜ਼ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਪੰਜਾਬ ਸਰਕਾਰ ਉਪਰ ਸਵਾਲ ਚੁੱਕਿਆ ਹੈ। ਆਪਣੇ ਯੂ ਟਿਊਬ ਚੈਨਲ ਉੱਤੇ ਨਵਜੋਤ ਸਿੰਘ ਸਿੱਧੂ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਦੀ ਕੰਮ ਉੱਤੇ ਸਵਾਲ ਚੁੱਕਿਆ ਹੈ।
ਆਪਣੇ ਯੂ-ਟਿਊਬ ਚੈਨਲ ਜਿੱਤੇਗਾ ਪੰਜਾਬ ਉੱਤੇ ਵੀਰਵਾਰ ਨੂੰ ਅਪਲੋਡ ਕੀਤੇ ਵੀਡੀਓ ਵਿਚ ਸਿੱਧੂ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ ਤੇ ਸਰਕਾਰ ਨੂੰ ਕਈ ਸਵਾਲ ਕੀਤੇ।
ਉਹਨਾਂ ਨੇ ਕਿਹਾ ਕਿ ਬੇਸ਼ੱਕ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਮੌਤ ਦਰ 2.7 ਪ੍ਰਤੀਸ਼ਤ ਹੀ ਹੈ ਪਰ 133 ਕਰੋੜ ਦੀ ਆਬਾਦੀ ਵਿਚ ਹੁਣ ਤਕ ਲਗਪਗ 1.17 ਲੱਖ ਲੋਕਾਂ ਦਾ ਹੀ ਟੈਸਟ ਹੋ ਸਕਿਆ ਹੈ।
ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਅਸੀਂ ਤੇ ਸਾਡੇ ਦੇਸ਼ ਕਿੱਥੇ ਖੜ੍ਹਾ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੀ ਗੱਲ ਕਰਾਂ ਤਾਂ ਸੂਬੇ ਦੀ ਕੁੱਲ ਤਿੰਨ ਕਰੋੜ ਆਬਾਦੀ ਹੈ ਤੇ ਹੁਣ ਤਕ ਸਰਕਾਰ 2200 ਲੋਕਾਂ ਦੇ ਹੀ ਟੈਸਟ ਕਰ ਸਕੀ ਹੈ।
ਜਿਹਨਾਂ ਵਿਚ 115 ਲੋਕ ਪੋਜੀਟਿਵ ਮਿਲੇ ਹਨ ਤੇ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਲਈ ਸਾਡਾ ਸੂਬਾ ਦੇਸ਼ ਵਿਦੇਸ਼ ਦੇ ਅਨੇਕਾਂ ਦੇਸ਼ਾਂ ਨਾਲ ਪਿੱਛੇ ਹੈ।
ਉਹਨਾਂ ਨੇ ਕਿਹਾ ਕਿ ਦੱਖਣ ਕੋਰੀਆ ਤੇ ਸਿੰਗਾਪੁਰ ਨੇ ਕੋਰੋਨਾ ਨੂੰ ਹਰਾਇਆ ਹੈ। ਦੱਖਣ ਕੋਰੀਆ ਨੇ ਲਗਾਤਾਰ ਟੈਸਟਿੰਗ ਕਰਕੇ ਆਪਣੇ ਦੇਸ਼ ਵਿਚ ਫੈਲ ਰਹੇ ਵਾਇਰਸ ਦੇ ਗ੍ਰਾਫ ਨੂੰ ਰੋਕਿਆ ਹੈ।
ਉੱਥੇ ਦੀ ਕੁਲ ਆਬਾਦੀ ਪੰਜ ਕਰੋੜ ਹੈ, ਜਿਹਨਾਂ ਵਿਚੋਂ 4.5 ਕਰੋੜ ਲੋਕਾਂ ਦੇ ਟੈਸਟ ਕਰ ਦਿੱਤੇ ਗਏ ਹਨ ਅਤੇ ਕੋਰੋਨਾ ਦੇ ਫੈਲਣ ਨੂੰ ਰੋਕਿਆ ਗਿਆ ਹੈ। ਸਿੰਗਾਪੁਰ ਨੇ ਵੀ ਇਸੇ ਤਰ੍ਹਾਂ ਕੀਤਾ ਹੈ।
ਸਿੱਧੂ ਨੇ ਕਿਹਾ ਕਿ ਦੱਖਣ ਕੋਰੀਆ ਤੇ ਸਿੰਗਾਪੁਰ ਨੇ ਕੋਰੋਨਾ ਵਾਇਰਸ ਪਾਜੀਟਿਵ ਕੇਸਾਂ ਦੀ ਪਹਿਚਾਣ ਕੀਤੀ ਉਹਨਾਂ ਨੂੰ ਆਈਸੋਲੇਟ ਕੀਤਾ ਗਿਆ ਤੇ ਇਹ ਸਾਰਾ ਕੁਝ ਟੈਸਟਿੰਗ ਨਾਲ ਹੀ ਸੰਭਵ ਹੋਇਆ ਹੈ।
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਟੈਸਟਿੰਗ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਫਿਰ ਹੀ ਭਾਰਤ ਕੋਰੋਨਾ ਉੱਤੇ ਕਾਬੂ ਪਾ ਸਕਦਾ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।