ਲਖੀਮਪੁਰ ‘ਚ ਵਾਪਰੀ ਘਟਨਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਨਵਜੋਤ ਸਿੱਧੂ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

0
1050

ਚੰਡੀਗੜ੍ਹ | ਲਖੀਮਪੁਰ ਹਿੰਸਾ ਖਿਲਾਫ ਪੰਜਾਬ ‘ਚ ਵਰੋਧ ਪ੍ਰਦਰਸ਼ਨ ਦੌਰਾਨ ਰਾਜਭਵਨ ਦੇ ਬਾਹਰ ਬੈਠੇ ਕਾਂਗਰਸੀ ਆਗੂਆਂ ਤੇ ਪ੍ਰਧਾਨ ਨਵਜੋਤ ਸਿੱਧੂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਹਿਰਾਸਤ ‘ਚ ਲਏ ਗਏ ਆਗੂਆਂ ਵਿੱਚ ਕਈ ਵਿਧਾਇਕ ਵੀ ਸ਼ਾਮਿਲ ਹਨ।

ਸਾਰੇ ਵਿਧਾਇਕ ਤੇ ਨਵਜੋਤ ਸਿੱਧੂ ਅੱਜ ਬਿਨਾਂ ਦੱਸੇ ਰਾਜਭਵਨ ਦੇ ਬਾਹਰ ਪਹੁੰਚ ਗਏ ਸਨ, ਜਿਥੇ ਉਨ੍ਹਾਂ ਲਖੀਮਪੁਰ ਖੀਰੀ ‘ਚ ਵਾਪਰੀ ਘਟਨਾ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ।

ਪੁਲਿਸ ਨੇ ਸਾਰਿਆਂ ਨੂੰ ਉਥੋਂ ਹਟਣ ਲਈ ਕਈ ਵਾਰ ਕਿਹਾ ਪਰ ਪ੍ਰਦਰਸ਼ਨਕਾਰੀ ਕਾਂਗਰਸੀ ਆਗੂ ਉਥੇ ਹੀ ਡਟੇ ਰਹੇ। ਇਸ ‘ਤੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ। ਹਿਰਾਸਤ ‘ਚ ਲਏ ਕਾਂਗਰਸੀ ਵਰਕਰਾਂ ‘ਚ ਔਰਤਾਂ ਵੀ ਸਨ।