ਮੋਗਾ ਜਾ ਕੇ ਨਵਜੋਤ ਸਿੱਧੂ ਨੇ ਪੁੱਛਿਆ ਸੜਕ ਹਾਦਸੇ ‘ਚ ਜ਼ਖਮੀਆਂ ਦਾ ਹਾਲ, ਪੰਜਾਬ ਸਰਕਾਰ ਦੇਵੇਗੀ 5-5 ਲੱਖ ਰੁਪਏ

0
3235

ਮੋਗਾ (ਤਨਮਯ) | ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਰੋਹ ਵਿੱਚ ਜਾ ਰਹੀ ਬੱਸ ਦੀ ਟੱਕਰ ਵਿੱਚ ਫੱਟੜ ਹੋਏ ਕਾਂਗਰਸੀ ਵਰਕਰਾਂ ਦਾ ਹਾਲ-ਚਾਲ ਲੈਣ ਨਵਜੋਤ ਸਿੱਧੂ ਹਸਪਤਾਲ ਪਹੁੰਚੇ।

ਸਿਵਿਲ ਹਸਪਤਾਲ ਵਿੱਚ ਸਿੱਧੂ ਦੇ ਨਾਲ ਮੰਤਰੀ ਸੁਖਵਿੰਦਰ ਰੰਧਾਵਾ, ਮੰਤਰੀ ਸੁਖ ਸਰਕਾਰੀਆ, ਵਿਧਾਇਕ ਹਰਜੋਤ ਕਮਲ, ਵਿਧਾਇਕ ਕੁਲਬੀਰ ਜੀਰਾ, ਵਿਧਾਇਕ ਦਵਿੰਦਰ ਘੁਬਾਇਆ ਵੀ ਨਾਲ ਸਨ।

ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਜ਼ਖਮੀਆਂ ਨੂੰ ਸਰਕਾਰ ਵੱਲੋਂ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਨਾਲ ਹੀ ਸਿੱਧੂ ਨੇ ਕਿਹਾ ਕਿ ਜ਼ਖਮੀਆਂ ਦਾ ਇਲਾਜ ਕਰਵਾਉਣ ਵਿੱਚ ਜਿਨ੍ਹਾਂ ਵੀ ਪੈਸਾ ਲੱਗੇਗਾ ਅਸੀਂ ਖਰਚ ਕਰਾਂਗੇ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ   ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)