ਪਟਿਆਲਾ | ਸਵੇਰ ਤੋਂ ਚੱਲ ਰਹੀਆਂ ਕਿਆਸ ਅਰਾਈਆਂ ਵਿਚਾਲੇ ਸ਼ਾਮ 4 ਵਜੇ ਸਾਬਕਾ ਕ੍ਰਿਕਟਰ ਤੇ ਲੀਡਰ ਨਜਵੋਤ ਸਿੱਧੂ ਨੇ ਪਟਿਆਲਾ ਕੋਰਟ ਵਿੱਚ ਸਰੰਡਰ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਸਿੱਧੂ ਦੇ ਵਕੀਲ ਨੇ ਸੁਪਰੀਮ ਕੋਰਟ ਤੋਂ ਇੱਕ ਹਫਤੇ ਦਾ ਸਮਾਂ ਮੰਗਿਆ ਸੀ ਪਰ ਅਜਿਹਾ ਨਹੀਂ ਹੋਇਆ।
ਸਿੱਧੂ ਪਟਿਆਲਾ ਕੋਰਟ ਵਿੱਚ ਪਿਛਲੇ ਦਰਵਾਜੇ ਤੋਂ ਦਾਖਲ ਹੋਏ। ਹੁਣ ਇੱਥੇ ਉਨ੍ਹਾਂ ਦਾ ਮੈਡੀਕਲ ਹੋਵੇਗਾ ਇਸ ਤੋਂ ਬਾਅਦ ਪਟਿਆਲਾ ਜੇਲ ਭੇਜ ਦਿੱਤਾ ਜਾਵੇਗਾ।
34 ਸਾਲ ਪੁਰਾਣੇ ਮਾਮਲੇ ਵਿੱਚ ਆਖਰਕਾਰ ਨਵਜੋਤ ਸਿੱਧੂ ਨੂੰ ਕੋਰਟ ਨੇ ਇੱਕ ਸਾਲ ਦੀ ਸਜਾ ਸੁਣਾਈ ਹੈ ਅਤੇ ਹੁਣ ਉਨ੍ਹਾਂ ਨੂੰ ਇੱਕ ਸਾਲ ਜੇਲ ਵਿੱਚ ਰਹਿਣਾ ਪਵੇਗਾ।
ਨਵਜੋਤ ਸਿੱਧੂ ਦੇ ਸਾਥੀ ਅਤੇ ਸੁਲਤਾਨਪੁਰ ਲੋਧੀ ਤੋਂ ਸਾਬਕਾ ਵਿਧਾਇਕ ਨਵਤੇਜ ਚੀਮਾ ਗੱਡੀ ਚਲਾ ਕੇ ਸਿੱਧੂ ਨੂੰ ਕੋਰਟ ਲੈ ਗਏ।
ਕੋਰਟ ਜਾਣ ਤੋਂ ਪਹਿਲਾਂ ਸਿੱਧੂ ਕਾਫੀ ਸੁਸਤ ਲੱਗ ਰਹੇ ਸਨ। ਮੀਡੀਆ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੱਧੂ ਬਿਨਾ ਕੁਝ ਬੋਲੇ ਕੋਰਟ ਵਿੱਚ ਦਾਖਲ ਹੋ ਗਏ।