ਨਰੇਸ਼ ਨਿਮਾਣਾ ਦੀ ਪਹਿਲੀਂ ਕਿਤਾਬ ਬਿਰਹੋਂ ਦਾ ਹਾਣੀ ਰਿਲੀਜ਼

0
3398

ਜਲੰਧਰ . ਖੰਨਾ ਸ਼ਹਿਰ ਦੇ ਪੰਜਾਬੀ ਗੀਤਕਾਰ ਤੇ ਸ਼ਾਇਰ ਨਰੇਸ਼ ਨਿਮਾਣਾ ਦੀ ਪਹਿਲੀ ਕਿਤਾਬ ਬਿਰਹੋਂ ਦਾ ਹਾਣੀ ਅੱਜ ਰਿਲੀਜ਼ ਹੋਈ। ਇਸ ਕਿਤਾਬ ਨੂੰ ਜਲੰਧਰ ਵਿਖੇ ਰਿਲੀਜ਼ ਕੀਤਾ ਗਿਆ।

ਕਿਤਾਬ ਬਾਰੇ ਗੱਲਬਾਤ ਕਰਦਿਆਂ ਗਲਪਕਾਰ ਦੇਸ ਰਾਜ ਕਾਲੀ ਨੇ ਕਿਹਾ ਕਿ ਇਸ ਕਿਤਾਬ ਵਿਚ ਬਿਰਹਾ ਦਾ ਰੰਗ ਹੈ। ਕਿਤਾਬ ਦੇ ਸਾਰੇ ਸ਼ੇਅਰ ਜ਼ਿੰਦਗੀ ਦੀ ਪੀੜਾਂ ਵਿਚੋਂ ਉੱਠੇ ਹਨ। ਪਰਮ ਨੇ ਆਪਣੀ ਕਿਤਾਬ ਬਾਰੇ ਕਿਹਾ ਕਿ ਇਸ ਕਿਤਾਬ ਵਿਚ ਕਈ ਰੰਗ ਨੇ ਪਰ ਜ਼ਿਆਦਾਤਰ ਬਿਰਹਾ ਦਾ ਰੰਗ ਹੀ ਪੜ੍ਹਨ ਨੂੰ ਮਿਲੇਗਾ। ਨਰੇਸ਼ ਨੇ ਅੱਗੇ ਇਹ ਵੀ ਦੱਸਿਆ ਕਿ ਮੇਰੇ ਚਾਲੀ ਤੋਂ ਵੱਧ ਗੀਤ ਰਿਕਾਰਡ ਹੋ ਚੁੱਕੇ ਹਨ ਤੇ ਆਉਣ ਵਾਲੇ ਸਮੇਂ ਵਿਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਗਾਇਕ ਮੇਰੇ ਗੀਤਾਂ ਨੂੰ ਆਪਣੀ ਆਵਾਜ਼ ਦੇਣਗੇ।