–ਨਿੰਦਰ ਘੁਗਿਆਣਵੀ
ਆਥਣੇ ਵੱਡੇ ਚੁੱਲੇ ਉਤੇ ਵੱਡੀ ਤਵੀ ਤਪਦੀ ਤੇ ਥੱਬੇ-ਥੱਬੇ ਰੋਟੀਆਂ ਲਾਹੁੰਦੀਆਂ ਮਾਂ,ਦਾਦੀ ਤੇ ਭੂਆ ਊਸ਼ਾ। ਪਾਥੀਆਂ ਨਾਲ ਇਕ ਵੱਡੀ ਲੱਕੜ ਚੁਲੇ ਵਿਚ ਡਾਹ ਕੇ ਤਿੰਨੋਂ ਤੀਮੀਆਂ ਅੱਗ ਭਖਣ।ਤੇ ਤਵੀ ਤਪਣ ਦੀ ਉਡੀਕ ਕਰਦੀਆਂ,ਤਵੀ ਦੇ ਤਨ ਤੇ ਚੁਲੇ ਦੇ ਮੂੰਹ ਵਲ ਤਕਦੀਆਂ। ਅਖੇ ਸਟੇ ਜਿਹੇ ਨਾਲ ਦਾਦੀ ਸੁੱਕੇ ਆਟੇ ਦਾ ਧੂੜਾ ਤਵਾ ਉਤੇ ਦੇਂਦੀ, ਚਿਟੇ ਸੁੱਟੇ ਆਟੇ ਦਾ ਰੰਗ ਕਾਲਾ ਹੋ ਜਾਂਦਾ, ਅੰਦਾਜਾ ਲਗ ਜਾਂਦਾ ਕਿ ਤਵੀ ਤਪ ਗਈ ਹੈ। ਮਾਂ।ਤੇ ਭੂਆ ਰੋਟੀਆਂ ਵੇਲਦੀਆਂ। ਦਾਦੀ ਸੁਟਦੀ। ਚਿੱਟੇ ਨਾਲ ਰੋਟੀ ਥਲਦੀ। ਬਾਬੇ ਵਿਚ ਸੁਟਦੀ। ਕਦੇ ਭੂਆ,ਕਦੇ ਮਂ ਲਗਦੇ ਹਥ ਰੋਟੀ ਚੋਪੜੀ ਜਾਂਦੀਆਂ। ਅਸੀਂ ਨਿਆਣੇ ਦੇਖਦੇ ਰਹਿੰਦੇ ਚੁਲੇ ਚੌਂਕੇ ਵਲ। ਖੇਤੋਂ ਤਾਇਆ ਤੇ ਮੇਰਾ ਪਿਓ ਆਉਣ ਵਾਲੇ ਹੀ ਹੁੰਦੇ, ਨਕਦੀ ਰੋਟੀ ਦੀ ਖੁਸ਼ਬੂ ਵਿਹੜੇ ਵਿੱਚੋਂ ਹੁੰਦੀ ਹੋਈ, ਨਾਲ ਲਗਦੀ ਹਵੇਲੀ ਤੀਕ ਚਲੀ ਜਾਂਦੀ।
ਚੁਲੇ ਹੇਠਾਂ ਅਗ ਇਕ ਸਾਰ ਹੋ ਜਾਂਦੀ। ਕੁਆਰੀ ਭੂਆ ਚਿਮਟਾ ਫੜ ਅੰਗਿਆਰਾਂ ਨੂੰ ਏਧਰ ਓਧਰ ਕਰਨ ਲਗਦੀ ਤਾਂ ਦਾਦੀ ਟਿਕਦੀ, ” ਨੀ ਨਾ ਅਗ ਛੇੜ ਕੁੜੀਏ, ਅਗ ਹਿਲਦੇ, ਰੋਟੀ ਪਛੜਜੂ ਕੁੜੇ ਤਵੀ ਉਤੇ ਪਾਈ ਰੋਟੀ ਕੱਚੀ ਰਹਿਜੂ,ਨਾ ਅਗ ਛੇੜ ਕੁੜੀਏ।”
ਅਗ ਨੂੰ ਛੇੜਨ ਤੋਂ ਰੋਕਣ ਵਾਲੇ ਬੋਲ ਪਹਿਲੀ ਵਾਰ ਸੁਣੇ ਸਨ ਦਾਦੀ ਮੂੰਹੋਂ।
ਇਉਂ ਮੈਨੂੰ ਅਗ ਨਾਲ ਛੇੜ ਖਾਨੀ ਕਰਨ ਦੀ ਸੁਝਣ ਲਗੀ ਸੀ।
ਅਜ ਮੈਂ ਅਗ ਨੂੰ ਛੇੜਿਆ। ਬੜਾ ਸੁਆਦ ਆਇਆ ਅਗ ਨੂੰ ਛੇੜ ਕੇ!!