ਮੂਸੇਵਾਲਾ ਦੀ ਯਾਦ ‘ਚ ਬਣੇਗਾ ਮਿਊਜ਼ਿਕ ਸਕੂਲ

0
13052

ਮਾਨਸਾ|ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਹਰਿਆਣਾ ਦੇ ਸਿਰਸਾ ਜ਼ਿਲੇ ਦੇ ਮੰਡੀ ਡੱਬਵਾਲੀ ਵਿਚ ਇਕ ਪਾਰਕ ਤੇ ਇਕ ਮਿਊਜ਼ਿਕ ਸਕੂਲ ਬਣਾਇਆ ਜਾਵੇਗਾ। ਇਹ ਐਲਾਨ ਜਨਨਾਇਕ ਜਨਤਾ ਪਾਰਟੀ ਦੇ ਪ੍ਰਧਾਨ ਦਿਗਵਿਜੈ ਸਿੰਘ ਨੇ ਕੀਤਾ। ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਆਏ ਸਨ।

ਦਿਗਵਿਜੈ ਸਿੰਘ ਨੇ ਕਿਹਾ ਕਿ ਦੁਨੀਆ ਭਰ ਵਿਚ ਮੂਸੇਵਾਲਾ ਦੇ ਚਾਹੁਣ ਵਾਲੇ ਹਨ। ਦਿਗਵਿਜੈ ਨੇ ਕਿਹਾ ਕਿ ਅਸੀਂ ਇਕ ਬਹੁਤ ਵੱਡਾ ਕਲਾਕਾਰ ਖੋਇਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਯਾਦ ‘ਚ ਹਰਿਆਣਾ ਦੇ ਡੱਬਵਾਲੀ ‘ਚ ਇਕ ਪਾਰਕ ਤੇ ਇਕ ਮਿਊਜ਼ਿਕ ਸਕੂਲ ਖੋਲ੍ਹਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਰਡਰ ਚ ਕੁਝ ਹਰਿਆਣਾ ਦੇ ਮੁੰਡਿਆਂ ਦਾ ਨਾਂ ਵੀ ਸਾਹਮਣੇ ਆਇਆ ਹੈ, ਇਸਦੀ ਜਾਂਚ ਸਰਕਾਰ ਸਿੱਧੂ ਦੇ ਭੋਗ ਤੋਂ ਬਾਅਦ ਕਰਵਾਏਗੀ।