ਮੂਸੇਵਾਲਾ ਮਰਡਰ : ਸ਼ਾਰਪ ਸ਼ੂਟਰਾਂ ਦੀ ਛੋਟੀ ਜਿਹੀ ਗਲਤੀ ਹੀ ਉਨ੍ਹਾਂ ਨੂੰ ਲੈ ਬੈਠੀ

0
13327

ਚੰਡੀਗੜ੍ਹ। ਸਿਆਣੇ ਕਹਿੰਦੇ ਨੇ ਕੇ ਹਰ ਚਲਾਕ ਤੋਂ ਚਲਾਕ ਬੰਦਾ ਵੀ ਆਪਣੇ ਵਲੋਂ ਕੀਤੀ ਗਲਤੀ ਦਾ ਕੋਈ ਨੋ ਕੋਈ ਸੁਰਾਗ ਛੱਡ ਹੀ ਜਾਂਦਾ ਹੈ। ਕੁਝ ਇਸ ਤਰ੍ਹਾਂ ਦਾ ਹੀ ਮੂਸੇਵਾਲਾ ਕਤਲ ਕੇਸ ‘ਚ ਹੋਇਆ ਹੈ। ਸ਼ਾਰਪ ਸ਼ੂਟਰਾਂ ਵਲੋਂ ਕਤਲ ਵੇਲੇ ਵਰਤੀ ਗਈ ਬੋਲੈਰੋ ਪੁਲਸ ਦੇ ਹੱਥ ਲੱਗ ਗਈ ਸੀ।

ਬੋਲੈਰੋ ਦੀ ਚੈਕਿੰਗ ਕਰਨ ‘ਤੇ ਪੁਲਸ ਨੂੰ ਪੈਟਰੋਲ ਪੰਪ ਦੀ ਰਸੀਦ ਮਿਲੀ, ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਹ ਹਰਿਆਣਾ ਦੇ ਫਤਿਹਾਬਾਦ ਦੇ ਬੀਸਲਾ ਸਥਿਤ ਪੈਟਰੋਲ ਪੰਪ ਦੀ ਹੈ।

ਇਸ ਰਸੀਦ ਦੇ ਹੱਥ ਲੱਗਦਿਆਂ ਹੀ ਪੁਲਿਸ ਨੇ ਇੱਕ ਤੋਂ ਬਾਅਦ ਇੱਕ ਗੋਲੀ ਚਲਾਉਣ ਵਾਲਿਆਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਫੜ ਲਿਆ। ਦੱਸ ਦਈਏ ਕਿ ਹਮਲੇ ਤੋਂ ਬਾਅਦ ਸ਼ੂਟਰ ਬੋਲੈਰੋ ਛੱਡ ਕੇ ਆਲਟੋ ‘ਚ ਫਰਾਰ ਹੋ ਗਏ ਸਨ।

ਜਿਸ ਤੋਂ ਬਾਅਦ ਪੁਲਿਸ ਨੇ ਪੈਟਰੋਲ ਪੰਪ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਹਰਿਆਣਾ ਦੇ ਬਦਮਾਸ਼ ਪ੍ਰਿਆਵਰਤ ਫੌਜੀ ਅਤੇ ਅੰਕਿਤ ਸਿਰਸਾ ਨੂੰ ਲੱਭ ਲਿਆ।