MP ਹਰਭਜਨ ਸਿੰਘ ਨੇ ਹੰਸਰਾਜ ਬੈਡਮਿੰਟਨ ਸਟੇਡੀਅਮ ਨੂੰ 15.60 ਲੱਖ ਰੁਪਏ ਦੀ ਗ੍ਰਾਂਟ ਦਿੱਤੀ

0
586

ਜਲੰਧਰ, 9 ਜਨਵਰੀ | ਕ੍ਰਿਕਟਰ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਰਭਜਨ ਸਿੰਘ ਨੇ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਖੇ ਬਣਾਏ ਜਾ ਰਹੇ ਜਿਮਨੇਜ਼ੀਅਮ ਲਈ ਨਵੀਂ ਆਧੁਨਿਕ ਮਸ਼ੀਨਰੀ ਖਰੀਦਣ ਲਈ ਆਪਣੇ ਐਮ.ਪੀ. ਲੈਡ ਫੰਡ ਵਿੱਚੋਂ 15.60 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ। ਇਸ ਸਬੰਧੀ ਪੱਤਰ ਸੰਸਦ ਮੈਂਬਰ ਨੇ ਰਿਤਿਨ ਖੰਨਾ ਸਕੱਤਰ ਡੀ.ਬੀ.ਏ. ਨੂੰ ਸੌਂਪਿਆ। ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਤੇ ਸਾਬਕਾ ਕੌਮੀ ਖਿਡਾਰੀ ਰਿਤਿਨ ਖੰਨਾ ਨੇ ਦੱਸਿਆ ਕਿ ਡੀ. ਬੀ. ਏ. ਕੋਲ ਨਵੀਂ ਮਸ਼ੀਨਰੀ ਖਰੀਦਣ ਲਈ ਫੰਡ ਦੀ ਕਮੀ ਸੀ। ਇਸ ਲਈ ਸੰਸਦ ਮੈਂਬਰ ਨਾਲ ਮੁਲਾਕਾਤ ਕਰਕੇ ਗਰਾਂਟ ਦੀ ਮੰਗ ਕੀਤੀ ਗਈ। ਦਰਅਸਲ, ਹਰਭਜਨ ਸਿੰਘ ਦੀ ਹੰਸਰਾਜ ਬੈਡਮਿੰਟਨ ਸਟੇਡੀਅਮ ਨਾਲ ਪੁਰਾਣੀ ਸਾਂਝ ਹੈ। ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ, ਉਹ ਇੱਥੇ ਬੈਡਮਿੰਟਨ ਖੇਡਣ ਅਤੇ ਫਿਟਨੈਸ ਸਿਖਲਾਈ ਲਈ ਆਉਂਦੇ ਸਨ।

ਰਿਤਿਨ ਖੰਨਾ ਨੇ ਦੱਸਿਆ ਕਿ ਹਰਭਜਨ ਸਿੰਘ ਨੇ ਸਾਡੀ ਬੇਨਤੀ ਪ੍ਰਵਾਨ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਫੰਡ ਪੀ. ਡਬਲਯੂ. ਡੀ. ਨੂੰ ਭੇਜੇ ਜਾਣ। ਇਸ ਗ੍ਰਾਂਟ ਨਾਲ ਸਟੇਡੀਅਮ ਦੇ ਨਵੇਂ ਜਿਮ ਨੂੰ ਵਿਸ਼ਵ ਪੱਧਰੀ ਜਿਮਨੇਜ਼ੀਅਮ ਸਾਜ਼ੋ-ਸਮਾਨ ਲਿਆ ਜਾਵੇਗਾ, ਜਿਸ ਵਿੱਚ ਟਰੇਡਮਿਲ, ਕਰਾਸ ਟਰੇਨਰ, ਸਾਈਕਲ, ਕੇਬਲ ਕਰਾਸ ਅਤੇ ਕਈ ਤਰ੍ਹਾਂ ਦੀ ਮਸ਼ੀਨਰੀ ਸ਼ਾਮਿਲ ਹੈ। ਇਸ ਮਸ਼ੀਨਰੀ ਦਾ ਖਿਡਾਰੀਆਂ ਨੂੰ ਬਹੁਤ ਫਾਇਦਾ ਹੋਵੇਗਾ, ਕਿਉਂਕਿ ਬੈਡਮਿੰਟਨ ਖਿਡਾਰੀਆਂ ਲਈ ਵੇਟ ਟਰੇਨਿੰਗ ਬਹੁਤ ਜ਼ਰੂਰੀ ਹੈ ਅਤੇ ਮਸ਼ੀਨਰੀ ਦੀ ਅਣਹੋਂਦ ਕਾਰਨ ਖਿਡਾਰੀ ਵੇਟ ਟਰੇਨਿੰਗ ਸਹੀ ਢੰਗ ਨਾਲ ਨਹੀਂ ਕਰ ਸਕੇ।