ਗੁਰੂ ਨਗਰੀ ‘ਚ ਡੇਢ ਸਾਲ ਦੇ ਬੱਚੇ ਦੀ ਮਾਂ ਨੇ ਦਿੱਤੀ ਜਾਨ, ਪਤੀ ‘ਤੇ ਤੰਗ-ਪ੍ਰੇਸ਼ਾਨ ਕਰਨ ਦੇ ਲੱਗੇ ਇਲਜ਼ਾਮ

0
568

ਅੰਮ੍ਰਿਤਸਰ | ਇਥੋਂ ਇਕ ਮੰਦਭਾਗੀ ਖਬਰ ਆਈ ਹੈ । ਜੰਡਿਆਲਾ ਗੁਰੂ ਤੋਂ ਇਕ ਵਿਆਹੁਤਾ ਨੇ ਤੰਗ-ਪ੍ਰੇਸ਼ਾਨ ਹੋ ਕੇ ਜਾਨ ਦੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪਤੀ ਤੋਂ ਦੁਖੀ ਹੋ ਕੇ ਡੇਢ ਸਾਲ ਦੇ ਲੜਕੇ ਦੀ ਮਾਂ ਵਲੋਂ ਆਪਣੇ ਪੇਕੇ ਘਰ ਜੰਡਿਆਲਾ ਗੁਰੂ ਜਾਨ ਦੇ ਦਿੱਤੀ।

ਮ੍ਰਿਤਕਾ ਦੀ ਮਾਤਾ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਉਸ ਦੀ ਬੇਟੀ ਦੇ ਵਿਆਹ ਨੂੰ 3 ਸਾਲ ਹੋ ਗਏ ਸਨ ਅਤੇ ਉਸ ਦਾ ਪਤੀ ਹਰਪ੍ਰੀਤ ਸਿੰਘ ਪਿੰਡ ਤਾਰਾਗੜ੍ਹ ਉਨ੍ਹਾਂ ਦੀ ਧੀ ਨੂੰ ਬਹੁਤ ਪ੍ਰੇਸ਼ਾਨ ਕਰਦਾ ਸੀ।

ਮ੍ਰਿਤਕਾ ਦੇ ਪਤੀ ਹਰਪ੍ਰੀਤ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨਵਜੋਤ ਕੌਰ ਮਾਨਸਿਕ ਤੌਰ ’ਤੇ ਬੀਮਾਰ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਪੁਲਿਸ ਚੌਕੀ ਜੰਡਿਆਲਾ ਗੁਰੂ ਦੇ ਇੰਚਾਰਜ ਸਬ-ਇੰਸਪੈਕਟਰ ਰਘਬੀਰ ਸਿੰਘ ਨੇ ਦੱਸਿਆ ਕਿ ਬਿਆਨਾਂ ਉਪਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਵੇਖੋ ਵੀਡੀਓ