ਮੂਸੇਵਾਲਾ ਦੇ ਪਿਤਾ ਦੀ ਲੋਕਾਂ ਨੂੰ ਬੇਨਤੀ -“ਸਿੱਧੂ ਨੂੰ ਜ਼ਿੰਦਾ ਰੱਖਣ ਲਈ ਸਿਰਫ਼ ਉਸ ਦੇ ਗੀਤ ਹੀ ਸਾਡੇ ਕੋਲ, ਨਾ ਕਰੋ ਲੀਕ”

0
201

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਆਪਣੇ ਪੁੱਤਰ ਨੂੰ ਇਨਸਾਫ ਦਿਲਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਵਿੱਚ ਜੁੱਟੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੂੰ ਕਈ ਧਮਕੀ ਭਰੀਆਂ ਕਾਲਾਂ ਵੀ ਆ ਰਹੀਆਂ ਹਨ ਪਰ ਉਹ ਨਿਡਰ ਹੋ ਕੇ ਅੱਗੇ ਵੱਧ ਰਹੇ ਹਨ। ਇਸ ਵਿਚਕਾਰ ਉਨ੍ਹਾਂ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਇਕ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ‘ਚ ਉੁਨ੍ਹਾਂ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਨੂੰ ਬੇਨਤੀ ਕੀਤੀ ਹੈ।

ਉਨ੍ਹਾਂ ਵੀਡੀਓ ਸ਼ੇਅਰ ਕਰ ਕੇ ਕਿਹਾ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਅੱਜ ਦਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਹੈ ਕਿ ਮੈਂ ਇੱਕ ਦੋ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਸ਼ੁੱਭਦੀਪ ਦੇ ਰਿਕਾਰਡ ਗੀਤ ਲੀਕ ਕੀਤੇ ਜਾ ਰਹੇ ਹਨ। ਸ਼ੁੱਭਦੀਪ ਨੂੰ ਚਾਹੁਣ ਵਾਲਿਆਂ ਨੇ ਸਾਡਾ ਖੂਬ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਸਿੱਧੂ ਨੂੰ ਜ਼ਿੰਦਾ ਰੱਖਣ ਲਈ ਸਿਰਫ਼ ਉਸ ਦੇ ਗੀਤ ਹੀ ਸਾਡੇ ਕੋਲ’ ਹਨ। ਜੇਕਰ ਤੁਸੀ ਸਿੱਧੂ ਦੇ ਗੀਤਾਂ ਦਾ ਇਸਤੇਮਾਲ ਕਰ ਰਹੇ ਹੋ ਤਾਂ ਉਸ ਤੋਂ ਪਹਿਲਾਂ ਸਾਡੇ ਕੋਲੋਂ ਪ੍ਰਵਾਨਗੀ ਜ਼ਰੂਰ ਲਵੋ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : https://bit.ly/3RnHnnm Telegram https://bit.ly/3y73aJ2)