ਅੰਮ੍ਰਿਤਸਰ/ਮਾਨਸਾ | ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 6 ਮਹੀਨੇ ਹੋ ਗਏ ਹਨ ਪਰ ਹਾਲੇ ਤੱਕ ਸਿੱਧੂ ਦੇ ਕਾਤਲਾਂ ਨੂੰ ਫੜਿਆ ਨਹੀਂ ਗਿਆ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਗੋਲਡੀ ਬਰਾੜ ‘ਤੇ 2 ਕਰੋੜ ਦਾ ਇਨਾਮ ਇਨਾਮ ਰੱਖਿਆ ਜਾਵੇ, ਉਸ ਦੇ ਪੈਸੇ ਮੈਂ ਆਪਣੀ ਜੇਬ ‘ਚੋਂ ਦਵਾਂਗਾਂ। ਉਨ੍ਹਾਂ ਕਿਹਾ ਕਿ 6 ਮਹੀਨੇ ਬੀਤਣ ਤੋਂ ਬਾਅਦ ਵੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ । ਲਾਰੈਂਸ ਬਿਸ਼ਨੋਈ ਆਰਾਮ ਨਾਲ ਜੇਲ ‘ਚ ਬੈਠਾ ਹੈ ਅਤੇ ਗੋਲਡੀ ਬਰਾੜ ਵਿਦੇਸ਼ ‘ਚ ਆਰਾਮ ਨਾਲ ਰਹਿ ਰਿਹਾ ਹੈ। ਸਰਕਾਰ ਉਸ ਨੂੰ ਫੜ ਨਹੀਂ ਰਹੀ। ਆਸਟ੍ਰੇਲੀਆ ‘ਚ ਕੁੜੀ ਦਾ ਕਤਲ ਹੋਇਆ ਅਤੇ ਦੋਸ਼ੀ ਇੰਡੀਆ ਆ ਗਿਆ ਪਰ ਫਿਰ ਵੀ ਆਸਟ੍ਰੇਲੀਆ ਦੀ ਪੁਲਸ ਨੇ ਉਸ ਨੂੰ ਇੰਡੀਆ ਆ ਕੇ ਫੜ ਲਿਆ, ਉਵੇਂ ਹੀ ਪੰਜਾਬ ਪੁਲਸ ਕੈਨੇਡਾ ਜਾ ਕੇ ਗੋਲਡੀ ਬਰਾੜ ਨੂੰ ਕਿਉਂ ਨਹੀਂ ਫੜਦੀ ਪਈ। ਸਿੱਧੂ ਦੇ ਪਿਤਾ ਨੇ ਕਿਹਾ ਕਿ ਭਾਵੇਂ ਮੈਨੂੰ ਆਪਣੇ ਖੇਤ ਵੇਚਣੇ ਪੈਣ ਮੈਂ ਤਾਵੀਂ 2 ਕਰੋੜ ਰੁਪਏ ਸਰਕਾਰ ਨੂੰ ਦਵਾਂਗਾ, ਜੇਕਰ ਸਰਕਾਰ ਗੋਲਡੀ ਬਰਾੜ ‘ਤੇ ਇਨਾਮ ਰੱਖ ਦਵੇ ਅਤੇ ਉਸ ਨੂੰ ਇੰਡੀਆ ਲਿਆ ਕੇ ਸਜ਼ਾ ਦਿਵਾਏ।
ਦੱਸ ਦਈਏ ਕਿ ਸਿੱਧੂ ਦੇ ਪਿਤਾ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇਕਰ 25 ਨਵੰਬਰ ਤੱਕ ਦੀ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਉਦੋਂ ਤੱਕ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਦੇਸ਼ ਛੱਡ ਦਵਾਂਗੇ, ਜਿਸ ਤੋਂ ਬਾਅਦ ਸਿੱਧੂ ਦਾ ਕੇਸ NIA ਕੋਲ ਚਲਾ ਗਿਆ ਹੈ, ਜਿਸ ਤੋਂ ਬਾਅਦ ਕਤਲ ਕੇਸ ਜਲਦੀ ਹੱਲ ਹੋਣ ਦੀ ਉਮੀਦ ਸੀ ਅਤੇ ਕਈ ਗ੍ਰਿਫਤਾਰੀਆਂ ਵੀ ਹੋਈਆਂ ਪਰ ਹਾਲੇ ਤੱਕ ਮੁੱਖ ਦੋਸ਼ੀ ਗੋਲਡੀ ਬਰਾੜ ਆਜ਼ਾਦ ਹੈ, ਜਿਸ ਨੂੰ ਫੜਣ ਦੀ ਸਿੱਧੂ ਦੇ ਪਿਤਾ ਨੇ ਅਪੀਲ ਕੀਤੀ ਹੈ ਅਤੇ ਉਸ ‘ਤੇ ਇਨਾਮ ਰੱਖਣ ਦੀ ਮੰਗ ਕੀਤੀ ਹੈ।