ਮੂਸੇਵਾਲਾ ਕੇਸ : ਕੇਕੜੇ ਦਾ ਭਰਾ ਬਿੱਟੂ 17 ਸਤੰਬਰ ਤੱਕ ਪੁਲਿਸ ਰਿਮਾਂਡ ‘ਤੇ, ਹੋਣਗੇ ਵੱਡੇ ਖੁਲਾਸੇ

0
1439

ਮਾਨਸਾ। ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸੰਦੀਪ ਕੇਕੜਾ ਦੇ ਭਰਾ ਬਿੱਟੂ ਨੂੰ ਅੱਜ ਮੈਡੀਕਲ ਕਰਾਉਣ ਤੋਂ ਬਾਅਦ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਉਥੇ ਅਦਾਲਤ ਨੇ ਸੰਦੀਪ ਕੇਕੜੇ ਦੇ ਭਰਾ ਬਿੱਟੂ ਨੂੰ 5 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਮਾਨਸਾ ਪੁਲਿਸ ਨੇ ਬਿੱਟੂ ਦਾ 10 ਦਿਨ ਦਾ ਅਦਾਲਤ ਤੋਂ ਪੁਲਿਸ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 5 ਦਿਨ ਦਾ ਰਿਮਾਂਡ ਦਿੱਤਾ। ਹੁਣ ਦੁਬਾਰਾ ਸੰਦੀਪ ਕੇਕੜੇ ਦੇ ਭਰਾ ਬਿੱਟੂ ਨੂੰ 17 ਸਤੰਬਰ ਨੰ ਪੇਸ਼ ਕੀਤਾ ਜਾਏਗਾ। ਪੁਲਿਸ ਨੂੰ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਣ ਦੀ ਆਸ ਹੈ। ਬਿੱਟੂ ਨੇ ਸੰਦੀਪ ਕੇਕੜਾ ਦੇ ਨਾਲ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ ਕਿਉਂਕਿ ਪਿੰਡ ਮੂਸਾ ਵਿੱਚ ਇਨ੍ਹਾਂ ਦੀ ਮਾਸੀ ਰਹਿੰਦੀ ਹੈ, ਜਿਸ ਕਰਕੇ ਇਹ ਲਗਾਤਾਰ ਮੂਸੇਵਾਲਾ ਦੀ ਰੇਕੀ ਕਰ ਰਹੇ ਸਨ। ਪ੍ਰਿਯਵਰਤ ਫੌਜੀ ਦੇ ਨਾਲ ਸੰਦੀਪ ਕੇਕੜੇ ਦਾ ਭਰਾ ਬਿੱਟੂ ਲਗਾਤਾਰ ਸੰਪਰਕ ਵਿੱਚ ਸੀ। ਬਿੱਟੂ ਮੂਸੇਵਾਲਾ ਕੇਸ ਵਿੱਚ ਵਾਂਟੇਡ ਸੀ, ਪੁਲਿਸ ਕਾਫੀ ਸਮੇਂ ਤੋਂ ਇਸ ਦੀ ਭਾਲ ਕਰ ਰਹੀ ਸੀ। ਇਸ ਤੋਂ ਪਹਿਲਾਂ ਵੀ ਬਿੱਟੂ ‘ਤੇ ਕਤਲ ਮਾਮਲਾ ਦਰਜ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਵੇਂ ਚਿਹਰੇ ਸ਼ਾਮਲ ਹੋਣ ਤੋਂ ਬਾਅਦ ਅੱਧਾ ਦਰਜਨ ਦੇ ਕਰੀਬ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਦੱਸ ਦੇਈਏ ਕਿ ਪੁਲਿਸ ਨੇ ਸ਼ਨੀਵਾਰ ਨੂੰ ਮੂਸੇਵਾਲਾ ਦਾ ਕਤਲ ਕਰਨ ਵਾਲੇ ਆਖਰੀ ਸ਼ੂਟਰ ਦੀਪਕ ਮੁੰਡੀ ਨੂੰ ਉਸ ਦੇ ਦੋ ਸਾਥੀਆਂ ਕਪਿਲ ਪੰਡਿਤ ਤੇ ਰਜਿੰਦਰ ਜੋਕਰ ਨਾਲ ਗ੍ਰਿਫਤਾਰ ਕੀਤਾ ਹੈ, ਜੋਕਿ ਨੇਪਾਲ ਬਾਰਡਰ ਕ੍ਰਾਸ ਕਰਨ ਦੀ ਤਿਆਰੀ ਵਿੱਚ ਸਨ।