ਭੰਗੜਾ ਮੁਕਾਬਲੇ ਦੌਰਾਨ ਪੱਗ ਲਾਹ ਕੇ ਜ਼ਮੀਨ ‘ਤੇ ਰੱਖਣ ਵਾਲੇ ਨੌਜਵਾਨ ਨੇ ਮੰਗੀ ਮੁਆਫੀ, ਕਿਹਾ- ਜੋ ਵੀ ਹੋਇਆ ਅਣਜਾਣੇ ‘ਚ ਹੋਇਆ

0
11286

ਅੰਮ੍ਰਿਤਸਰ, 12 ਅਪਰੈਲ | ਭੰਗੜਾ ਮੁਕਾਬਲੇ ਦੌਰਾਨ ਆਪਣੀ ਪੱਗ ਲਾਹ ਕੇ ਸਟੇਜ ‘ਤੇ ਰੱਖਣ ਵਾਲੇ ਨੌਜਵਾਨ ਨਰੈਣ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾ ਕੇ ਮੁਆਫੀ ਮੰਗੀ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਸ ਦਾ ਪੂਰਾ ਪਰਿਵਾਰ ਅੰਮ੍ਰਿਤਧਾਰੀ ਹੈ ਅਤੇ ਉਹ ਪੱਗ ਦੀ ਬੇਇੱਜ਼ਤੀ ਬਾਰੇ ਕਦੇ ਸੋਚ ਵੀ ਨਹੀਂ ਸਕਦਾ। ਜੋ ਕੁਝ ਵੀ ਅਣਜਾਣੇ ਵਿੱਚ ਹੋਇਆ, ਉਸ ਨੌਜਵਾਨ ਨੇ ਗੁਰੂ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਉਸ ਗਲਤੀ ਲਈ ਮੁਆਫੀ ਮੰਗੀ।

ਵਿਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ:
https://www.facebook.com/jalandharbulletin/videos/884668250010664

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਭੰਗੜੇ ਦੇ ਪ੍ਰਦਰਸ਼ਨ ਦੌਰਾਨ ਨੌਜਵਾਨ ਦੀ ਪੱਗ ਢਿੱਲੀ ਹੋ ਜਾਂਦੀ ਹੈ ਅਤੇ ਉਹ ਇਸ ਨੂੰ ਸਿਰ ਤੋਂ ਲਾਹ ਕੇ ਸਟੇਜ ‘ਤੇ ਰੱਖ ਦਿੰਦਾ ਹੈ ਅਤੇ ਫਿਰ ਆਪਣੇ ਵਾਲ ਖੁੱਲ੍ਹੇ ਰੱਖ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਘਟਨਾ ‘ਤੇ ਕਈ ਲੋਕਾਂ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਦਸਤਾਰ ਸਿੱਖ ਧਰਮ ‘ਚ ਸਤਿਕਾਰ ਦਾ ਪ੍ਰਤੀਕ ਹੈ ਅਤੇ ਇਸ ਨੂੰ ਲਾਹ ਕੇ ਸਟੇਜ ‘ਤੇ ਰੱਖਣਾ ਗਲਤ ਹੈ।

ਹਾਲਾਂਕਿ ਨੌਜਵਾਨ ਨੇ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਭਵਿੱਖ ‘ਚ ਅਜਿਹੀ ਗਲਤੀ ਨਹੀਂ ਹੋਵੇਗੀ।