ਸੂਬੇ ‘ਚ ਅਗਲੇ 3 ਦਿਨ ਤੱਕ ਨਹੀਂ ਆਏਗਾ ਮਾਨਸੂਨ, ਵਧੇਗੀ ਗਰਮੀ ਅਤੇ ਹੁੰਮਸ

0
2038

ਲੁਧਿਆਣਾ/ਜਲੰਧਰ | ਸੂਬੇ ਵਿੱਚ ਮਾਨਸੂਨ ਅੰਮ੍ਰਿਤਸਰ ਵਿੱਚ ਆਕੇ ਰੁਕਿਆ ਹੋਇਆ ਹੈ। ਇਸ ਤੋਂ ਅੱਗੇ ਵੱਧਣ ਦੀ ਸੰਭਾਵਨਾ ਹਾਲੇ 72 ਘੰਟਿਆਂ ਤੱਕ ਨਹੀਂ ਹੈ।

ਮੌਸਮ ਵਿਭਾਗ ਅਨੁਸਾਰ ਮਾਨਸੂਨ ਦਾ ਦੂਸਰਾ ਦੌਰ ਹੋਣ ਤੇ ਹੀ ਪੰਜਾਬ ਵਿੱਚ ਚੰਗਾ ਮੀਂਹ ਪਵੇਗਾ। ਅਜੇ 3 ਦਿਨ ਤੱਕ ਮੌਸਮ ਖੁਸ਼ਕ ਹੀ ਰਹੇਗਾ, ਗਰਮੀ ਵਧੇਗੀ।

ਸੂਬੇ ਵਿੱਚ ਬਠਿੰਡਾ ‘ਚ ਅਧਿਕਤਰ ਤਾਪਮਾਨ 42 ਡਿਗਰੀ ਸੈਲਸੀਅਸ ਰਿਹਾ, ਜਦਕਿ ਬਾਕੀ ਜਿਲ੍ਹਿਆਂ ‘ਚ 38 ਤੋਂ 40 ਡਿਗਰੀ ਦੇ ਵਿੱਚ ਹੀ ਰਿਹਾ। ਇਸ ਤਰ੍ਹਾਂ ਦੇ ਮੌਸਮ ਵਿੱਚ ਹੁੰਮਸ ਅਤੇ ਗਰਮੀ ਨਾਲ ਬੁਰਾ ਹਾਲ ਹੈ।

ਸੂਬੇ ‘ਚ ਜਲੰਧਰ, ਲੁਧਿਆਣਾ ਸਮੇਤ ਕਈ ਸ਼ਹਿਰਾਂ ‘ਚ ਤਾਪਮਾਨ 40 ਡਿਗਰੀ ਦੇ ਕਰੀਬ ਪਹੁੰਚ ਗਿਆ ਹੈ। ਜਲੰਧਰ ‘ਚ ਦੁਪਹਿਰ 1.30 ਵਜੇ ਤਾਪਮਾਨ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।