ਮਾਨਸੂਨ ਦੀ ਹਰਿਆਣਾ ‘ਚ ਦਸਤਕ, ਅਗਲੇ ਦੋ ਦਿਨਾਂ ‘ਚ ਪੰਜਾਬ-ਚੰਡੀਗੜ੍ਹ ‘ਚ ਛਾਉਣਗੇ ਕਾਲੇ ਬੱਦਲ

0
113

ਚੰਡੀਗੜ੍ਹ| ਮਾਨਸੂਨ ਨੇ ਸੁਸਤ ਸ਼ੁਰੂਆਤ ਮਗਰੋਂ ਇੱਕ ਲੰਮੀ ਛਾਲ ਮਾਰੀ ਹੈ। ਸ਼ਨੀਵਾਰ ਨੂੰ ਮਾਨਸੂਨ ਨੇ ਹਿਮਾਚਲ ਦੇ ਨਾਲ ਲੱਗਦੇ ਹਰਿਆਣਾ ਦੇ ਯਮੁਨਾਨਗਰ ਤੇ ਪੰਚਕੂਲਾ ਦੇ ਕਾਲਕਾ ਵਿੱਚ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਸਹੀ ਹਨ। ਅਗਲੇ 48 ਘੰਟਿਆਂ ਵਿੱਚ ਮਾਨਸੂਨ ਦਿੱਲੀ, ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਨੂੰ ਵੀ ਕਵਰ ਕਰ ਲਵੇਗਾ। ਇਨ੍ਹਾਂ ਇਲਾਕਿਆਂ ਵਿੱਚ ਮੀਂਹ ਦਾ ਦੌਰ ਐਤਵਾਰ ਤੋਂ ਸ਼ੁਰੂ ਹੋ ਜਾਵੇਗਾ।

ਮੌਸਮ ਵਿਭਾਗ ਨੇ ਆਪਣੇ ਪੂਰਵ ਅਨੁਮਾਨ ਵਿੱਚ ਅਗਲੇ ਚਾਰ ਦਿਨ ਮੀਂਹ ਦਾ ਅਨੁਮਾਨ ਜਤਾਇਆ ਹੈ। ਉੱਤਰੀ ਹਰਿਆਣਾ ਦੇ ਇਲਾਕੇ ਪੰਚਕੂਲਾ, ਅੰਬਾਲਾ, ਕੈਥਲ, ਕੁਰੂਕਸ਼ੇਤਰ, ਯਮੁਨਾਨਗਰ ਅਤੇ ਕਰਨਾਲ ਵਿੱਚ ਚੰਗਾ ਮੀਂਹ ਵੇਖਣ ਨੂੰ ਮਿਲੇਗਾ। 26 ਤੇ 27 ਨੂੰ ਇਨ੍ਹਾਂ ਸ਼ਹਿਰਾਂ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਆਸਾਰ ਦੱਸੇ ਗਏ ਹਨ।

ਹਰਿਆਣਾ ਦੇ ਲੋਕ ਇਸ ਸਮੇਂ ਗਰਮੀ ਅਤੇ ਹੁੰਮਸ ਨਾਲ ਜੂਝ ਰਹੇ ਹਨ। ਹਵਾ ਵਿੱਚ ਨਮੀ ਦੀ ਮਾਤਰਾ 80 ਫੀਸਦੀ ਤੱਕ ਦਰਜ ਕੀਤੀ ਗਈ। ਕਈ ਸ਼ਹਿਰਾਂ ਵਿੱਚ ਪਾਰਾ 40 ਡਿਗਰੀ ਨੂੰ ਵੀ ਪਾਰ ਕਰ ਗਿਆ। ਸਭ ਤੋਂ ਵੱਧ ਤਾਪਮਾਨ ਝੱਜਰ ਵਿੱਚ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਹਿਸਾਰ ਵਿੱਚ 41.8 ਡਿਗਰੀ, ਭਿਵਾਨੀ ਵਿੱਚ 40.3, ਸਿਰਸਾ ਵਿੱਚ 43.6, ਜੀਂਦ ਵਿੱਚ 40.8 ਅਤੇ ਨਾਰਨੌਲ ਵਿੱਚ 38 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)