ਜਬਲਪੁਰ| ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਦਿਲ ਦਹਿਲਾ ਦੇਣ ਵਾਲੇ ਕਤਲ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਝਗੜੇ ਤੋਂ ਬਾਅਦ ਇਕ ਨੌਜਵਾਨ ਨੇ ਆਪਣੇ ਦੋਸਤ ਉਤੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਆਰਾ ਮਸ਼ੀਨ ਨਾਲ ਦੋਸਤ ਦੇ 10 ਟੁੱਕੜੇ ਕਰ ਦਿੱਤੇ। ਬਾਅਦ ਵਿਚ ਮੁਲਜ਼ਮ ਨੇ ਲਾਸ਼ ਦੇ ਟੁੱਕੜੇ 3 ਬੋਰੀਆਂ ਵਿਚ ਪਾ ਕੇ ਨਾਲੇ ਵਿਚ ਸੁੱਟ ਦਿੱਤੇ। ਹਾਲਾਂਕਿ ਘਟਨਾ ਦੇ ਮੁੱਖ ਦੋਸ਼ੀ ਨੇ ਖੁਦਕੁਸ਼ੀ ਕਰ ਲਈ ਹੈ ਪਰ ਉਸਦੇ ਦੋਸਤ ਨੂੰ ਪੁਲਿਸ ਨੇ ਫੜਿਆ ਹੈ, ਉਸੇ ਨੇ ਇਹ ਸਾਰੇ ਖੁਲਾਸੇ ਕੀਤੇ ਹਨ।
ਕਤਲ ਕੀਤੇ ਨੌਜਵਾਨ ਦਾ ਨਾਂ ਅਨੁਪਮ ਹੈ। ਅਨੁਪਮ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਅਨੁਪਮ ਦਾ ਦੋਸਤ ਟੋਨੀ ਵਰਮਾ ਤੇ ਉਸਦਾ ਇਕ ਸਾਥੀ ਹੀ ਕਾਤਲ ਨਿਕਲੇ ਹਨ। ਪੁਲਿਸ ਨੇ ਕਤਲ ਦੇ ਮੁਲਜ਼ਮ ਟੋਨੀ ਵਰਮਾ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਅਨੁਪਮ ਦੇ ਆਰੇ ਨਾਲ 10 ਤੋਂ ਵੱਧ ਟੁੱਕੜੇ ਕਰ ਦਿੱਤੇ ਸਨ। ਜਦੋਂ ਮੁਲਜ਼ਮ ਨੇ ਇਸ ਘਟਨਾ ਨੂੰ ਬਿਆਨ ਕੀਤਾ ਤਾਂ ਪੁਲਿਸ ਵੀ ਹੈਰਾਨ ਰਹਿ ਗਈ।
52 ਦਿਨਾਂ ਤੋਂ ਲਾਪਤਾ ਸੀ ਨੌਜਵਾਨ : ਅਸਲ ਵਿਚ ਜਬਲਪੁਰ ਦੇ ਧਨਵੰਤਰੀ ਨਗਰ ਜਸੂਜਾ ਸਿਟੀ ਫੈਨਸ-1 ਦੇ ਰਹਿਣ ਵਾਲੇ ਅਨੁਪਮ ਸ਼ਰਮਾ ਦੇ ਲਾਪਤਾ ਹੋਣ ਦਾ ਮਾਮਲਾ 52 ਦਿਨ ਪਹਿਲਾਂ ਦਰਜ ਹੋਇਆ ਸੀ। ਉਸਦੀ ਲਾਸ਼ ਡਰੇਨ ਦੇ ਕੋਲ ਇਕ ਬੋਰੀ ਵਿਚ ਟੁੱਕੜਿਆਂ ਵਿਚ ਮਿਲੀ।
ਲਾਸ਼ ਨੂੰ ਦੇਖ ਕੇ ਪਤਾ ਲੱਗਾ ਕਿ ਮ੍ਰਿਤਕ ਦੀ ਲਾਸ਼ ਆਰਾ ਮਸ਼ੀਨ ਨਾਲ 10 ਟੁੱਕੜਿਆਂ ਵਿਚ ਕੱਟੀ ਸੀ। ਬਾਅਦ ਵਿਚ ਇਨ੍ਹਾਂ ਟੁੱਕੜਿਆਂ ਨੂੰ ਧਨਵੰਤਰੀ ਨਗਰ ਇਲਾਕੇ ਦੇ 90 ਕੁਆਰਟਰਾਂ ਵਿਚ ਰੇਲਵੇ ਟਰੈਕ ਦੇ ਕਿਨਾਰੇ ਬਣੇ ਨਾਲੇ ਵਿਚ ਬੋਰੀਆਂ ਵਿਚ ਪਾ ਕੇ ਸੁੱਟ ਦਿੱਤਾ ਗਿਆ ਸੀ।
ਫੜੇ ਗਏ ਟੋਨੀ ਦੇ ਸਾਥੀ ਨੇ ਦੱਸਿਆ ਕਿ ਅਨੁਪਮ ਤੇ ਟੋਨੀ ਵਿਚਾਲੇ ਪੈਸਿਆਂ ਨੂੰ ਲੈ ਝਗੜਾ ਰਹਿੰਦਾ ਸੀ।
ਅਨੁਪਮ ਅਕਸਰ ਟੋਨੀ ਕੋਲੋਂ ਪੈਸਿਆਂ ਦੀ ਮੰਗ ਕਰਦਾ ਸੀ। ਜਿਸ ਨੂੰ ਲੈ ਕੇ ਉਨ੍ਹਾਂ ਵਿਚਾਲੇ ਵਿਵਾਦ ਰਹਿੰਦਾ ਸੀ। ਇਸੇ ਵਿਵਾਦ ਨੇ ਇਕ ਦਿਨ ਖੂਨੀ ਰੂਪ ਧਾਰ ਲਿਆ ਤੇ ਟੋਨੀ ਨੇ ਅਨੁਪਮ ਦਾ ਕਤਲ ਕਰ ਦਿੱਤਾ ਤੇ ਲਾਸ਼ ਦੇ 10 ਟੁੱਕੜੇ ਕਰਕੇ ਬੋਰੀ ਵਿਚ ਪਾ ਕੇ ਡਰੇਨ ਵਿਚ ਸੁੱਟ ਦਿੱਤੇ।