ਮੋਹਾਲੀ : ਵਿਆਹ ਵਾਲੇ ਘਰੋਂ ਇਕ ਲੱਖ ਦੀ ਵਧਾਈ ਨਾ ਮਿਲਣ ‘ਤੇ ਕਿੰਨਰਾਂ ਨੇ ਲਾਹੇ ਕੱਪੜੇ, ਹੰਗਾਮਾ

0
494

ਮੋਹਾਲੀ, 5 ਫਰਵਰੀ| ਖਰੜ ਵਿਚ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਆਹ ਵਾਲੇ ਘਰੋਂ ਕਿੰਨਰਾਂ ਨੂੰ ਵਧਾਈ ਦੇ ਇਕ ਲੱਖ ਨਾ ਮਿਲਣ ਉਤੇ ਕਿੰਨਰਾਂ ਨੇ ਆਪਣੇ ਕੱਪੜੇ ਉਤਾਰ ਦਿੱਤੇ, ਜਿਸ ਕਾਰਨ ਉਥੇ ਹੰਗਾਮਾ ਹੋ ਗਿਆ।

ਜਾਣਕਾਰੀ ਅਨੁਸਾਰ ਖਰੜ ਦੇ ਇਕ ਘਰ ਵਿਚ ਮੁੰਡੇ ਦਾ ਵਿਆਹ ਹੋਇਆ ਸੀ ਤਾਂ ਉਥੇ ਕਿੰਨਰਾਂ ਦਾ ਇਕ ਗਰੁੱਪ ਵੀ ਪੁੱਜ ਗਿਆ। ਜਿਨ੍ਹਾਂ ਨੇ ਵਿਆਹ ਵਾਲੇ ਪਰਿਵਾਰ ਤੋਂ ਇਕ ਲੱਖ ਰੁਪਏ ਦੀ ਮੰਗ ਕੀਤੀ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ ਤਾਂ ਨਰਾਜ਼ ਹੋਏ ਕਿੰਨਰਾਂ ਨੇ ਆਪਣੇ ਕੱਪੜੇ ਉਤਾਰ ਕੇ ਹੰਗਾਮਾ ਕਰਨਾ ਸ਼ੁੁਰੁੂ ਕਰ ਦਿੱਤਾ।

ਇਸ ਸਾਰੇ ਰੌਲੇ ਰੱਪੇ ਵਿਚਾਲੇ ਵਿਆਹ ਵਾਲੇ ਪਰਿਵਾਰ ਵਿਚੋੋਂ ਇਕ ਨੌਜਵਾਨ ਨੇ ਇਨ੍ਹਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਕਿੰਨਰ ਡਰ ਗਏ ਤੇ ਉਨ੍ਹਾਂ ਨੇ ਇਹ ਕਹਿ ਕੇ ਵਿਵਾਦ ਖਤਮ ਕੀਤਾ ਕਿ ਤੁਸੀਂ ਜੋ ਦੇਣਾ ਹੈ, ਦੇ ਦਿਓ ਪਰ ਆ ਵੀਡੀਓ ਨਾ ਵਾਇਰਲ ਕਰਿਓ। ਫਿਰ ਕਿਤੇ ਜਾ ਕੇ ਮਾਮਲਾ ਸ਼ਾਂਤ ਹੋਇਆ।