ਮੋਗਾ : ਪਤਨੀ ਇੰਸਟਾ ‘ਤੇ ਰੀਲਾਂ ਪਾਉਣ ਤੋਂ ਨਾ ਮੁੜੀ ਤਾਂ ਪਤੀ ਨੇ ਗੁੱਸੇ ‘ਚ ਆ ਕੇ ਤੋੜੇ ਹੱਥ, ਕੱ.ਢ ਦਿੱਤੀ ਅੱਖ

0
1488

ਮੋਗਾ, 7 ਜਨਵਰੀ | ਪਿੰਡ ਬਹੋਨਾ ਰੋ਼ਡ ਉਤੇ ਰਹਿੰਦੀ ਇਕ ਮਹਿਲਾ ਨੂੰ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ। ਮਹਿਲਾ ਦੇ ਹੱਥ ਤੇ ਗੁੱਟ ਬੁਰੀ ਤਰ੍ਹਾਂ ਫਰੈਕਚਰ ਹੋ ਗਏ। ਇਹੀ ਨਹੀਂ ਉਸਦੀ ਇਕ ਅੱਖ ਵੀ ਬਾਹਰ ਆ ਗਈ। ਮਹਿਲਾ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਮਹਿਲਾ ਦੀ ਬੇਟੀ ਨੇ ਦੱਸਿਆ ਕਿ ਉਸਦਾ ਵਿਆਹ ਕਾਲਕੇ ਵਿਚ ਹੋ੍ਇਆ ਹੈ। ਉਸਦੀ ਇਕ ਹੋਰ ਭੈਣ ਵੀ ਹੈ। ਦੋਵੇਂ ਭੈਣਾਂ ਦਾ ਆਪਣੇ ਮਾਤਾ-ਪਿਤਾ ਨਾਲ ਕੋਈ ਲੈਣਾ-ਦੇਣਾ ਨਹੀਂ ਕਿਉਂਕਿ ਘਰ ਵਿਚ ਲੜਾਈ ਹੁੰਦੀ ਰਹਿੰਦੀ ਸੀ। ਬੇਟੀ ਦਾ ਕਹਿਣਾ ਹੈ ਕਿ ਉਸਦੀ ਮਾਂ ਇੰਸਟਾ ਉਤੇ ਰੀਲਾਂ ਪਾਉਂਦੀ ਰਹਿੰਦੀ ਸੀ ਤੇ ਪਿਤਾ ਇਸ ਗੱਲ ਦਾ ਵਿਰੋਧ ਕਰਦੇ ਸਨ। ਬੇਟੀ ਦਾ ਕਹਿਣਾ ਹੈ ਕਿ ਪਿਤਾ ਵੀ ਇਸ ਗੱਲ ਤੋਂ ਨਾਰਾਜ਼ ਰਹਿੰਦਾ ਸੀ। ਇਸੇ ਵਜ੍ਹਾ ਕਰਕੇ ਦੋਵਾਂ ਵਿਚ ਤਲਾਕ ਦੀ ਨੌਬਤ ਆ ਗਈ ਸੀ। ਇਸੇ ਕਰਕੇ ਪਿਤਾ ਨੇ ਗੁੱਸੇ ਵਿਚ ਆ ਕੇ ਮਾਂ ਦੇ ਹੱਥ ਤੋੜ ਦਿੱਤੇ।