ਮੋਗਾ : ਬੀ ਕੈਟਾਗਿਰੀ ਦੇ ਗੈਂਗਸਟਰ ਹਰਜੀਤ ਸਿੰਘ ਉਰਫ ਪਿੰਟਾ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ ‘ਚ ਔਰਤ ਸਣੇ 2 ਕਾਬੂ

0
7711

ਮੋਗਾ | ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗਰੁੱਪ ਨੇ ਆਪਣੇ ਸੂਟਰ ਮਨਪ੍ਰੀਤ ਉਰਫ ਮੰਨੂ ਤੇ ਪ੍ਰੇਮ ਨੂੰ ਹਰਜੀਤ ਪੈਂਟਾ ਨੂੰ ਮਾਰਨ ਲਈ ਭੇਜਿਆ ਸੀ ।

ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਜਿੰਮੇਵਾਰੀ ਲੈਣ ਲਈ ਬਣਾਏ ਗਏ ਪੇਜ ਜੋ ਹੁਣ ‘ਗੋਲਡੀ ਬਰਾੜ’ ਦੇ ਨਾਮ ਨਾਲ ਜੁੜੀ ਹੋਈ ਹੈ, ਨੂੰ ਰੁਪਾਂਜਲੀ ਨਾਂ ਦੀ ਲੜਕੀ ਦਿੱਲੀ ਤੋਂ ਚਲਾ ਰਹੀ ਸੀ।

ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦ ਬੀ ਕੈਟਾਗਰੀ ਦੇ ਗੈਂਗਸਟਰ ਹਰਜੀਤ ਸਿੰਘ ਉਰਫ ਪਿੰਟਾ ਦਾ ਕਤਲ ਕਰਨ ਵਾਲੇ ਤੇ ਨਾਲ ਹੀ ਸਾਜਿਸ਼ ਰਚਣ ਵਾਲੇ 5 ਦੋਸ਼ੀਆਂ ਚੋਂ ਮੋਗਾ ਪੁਲਿਸ ਨੇ 2 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਜਿਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਇਸ ਸਭ ਦੀ ਜਾਣਕਾਰੀ ਫ਼ਰੀਦਕੋਟ ਰੇਂਜ ਦੇ ਆਈਜੀ ਪ੍ਰਦੀਪ ਕੁਮਾਰ ਯਾਦਵ ਅਤੇ ਜ਼ਿਲਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਨੇ ਪ੍ਰੈੱਸ ਕਾਨਫ਼ਰੰਸ ਕੀਤੀ।

ਆਈ ਜੀ ਪ੍ਰਦੀਪ ਕੁਮਾਰ ਯਾਦਵ ਨੇ ਦੱਸਿਆ ਕਿ ਤਫਤੀਸ਼ ਦੌਰਾਨ ਪਤਾ ਲੱਗਾ ਕਿ 2 ਅਣਪਛਾਤੇ ਨੌਜਵਾਨਾਂ ਨੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੂੰਹ ਢੱਕ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ।

ਆਈਜੀ ਯਾਦਵ ਨੇ ਦੱਸਿਆ ਕਿ ਇਸ ਸੰਬੰਧ ਵਿਚ ਮੋਗਾ ਜ਼ਿਲਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਦੀ ਅਗਵਾਈ ਵਿੱਚ ਵੱਖ ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸੀ ਅਤੇ ਇਸ ਕਤਲ ਕਾਂਡ ਦੇ ਮੁਲਜ਼ਮਾਂ ਬਾਰੇ ਇੱਕ ਭਰੋਸੇਯੋਗ ਵਸੀਲਿਆ ਰਾਂਹੀ ਇਤਲਾਹ ਮਿਲੀ ।

ਸੂਚਨਾ ਦੇ ਆਧਾਰ ‘ਤੇ ਪੁਲਿਸ ਪਾਰਟੀ ਵੱਲੋਂ ਜੈ ਸਿੰਘ ਵਾਲਾ ਤੋਂ ਚੋਟੀਆਂ ਤਬੇ ਰੋਡ ‘ਤੇ ਛਾਪੇਮਾਰੀ ਕੀਤੀ ਗਈ ਅਤੇ ਇੱਕ ਪਰਬਤ ਸਿੰਘ ਵਾਸੀ ਪਿੰਡ ਕੁੱਸਾ ਨੂੰ ਇੱਕ 12 ਬੋਰ ਦੇਸੀ ਪਿਸਤੌਲ, ਦੋ ਜਿੰਦਾ ਕਾਰਤੂਸ ਅਤੇ ਇੱਕ ਕਾਲੇ ਰੰਗ ਦੀ ਸਪਲੈਂਡਰ ਮੋਟਰਸਾਇਕਲ ਜੋ ਇਸ ਪੂਰੀ ਘਟਨਾ ਦੌਰਾਨ ਵਰਤਿਆ ਗਿਆ ਸੀ ਨੂੰ ਬਰਾਮਦ ਕੀਤਾ।

ਆਈ.ਜੀ ਸਾਹਿਬ ਨੇ ਮੀਡੀਆ ਨੂੰ ਦੱਸਿਆ ਕਿ ਪੁੱਛ-ਗਿੱਛ ਕਰਨ ‘ਤੇ ਪਰਬਤ ਸਿੰਘ ਨੇ ਖੁਲਾਸਾ ਕੀਤਾ ਕਿ ਮਨਪ੍ਰੀਤ ਸਿੰਘ ਮੰਨ ਵਾਸੀ ਪਿੰਡ ਕੁੱਸਾ ਨੇ ਹਰਜੀਤ ਸਿੰਘ ਉਰਫ ਪੈਂਟਾ ਤੇ ਫਾਇਰਿੰਗ ਕੀਤੀ ਹੈ ਜਦਕਿ ਇਕ ਪ੍ਰੇਮ ਵਾਸੀ ਚੋਲਾ ਸਾਹਿਬ ਕਾਲੇ ਰੰਗ ਦੀ ਸਪਲੈਂਡਰ ਬਾਈਕ ਚਲਾ ਰਿਹਾ ਸੀ।

ਪਰਬਤ ਸਿੰਘ ਨੇ ਮੰਨਿਆ ਕਿ ਮਿਤੀ 31.03.2022 ਨੂੰ ਮੰਨੂੰ ਨੇ ਉਸ ਨੂੰ ਹਰਜੀਤ ਸਿੰਘ ਪੈਂਟਾ ਦਾ ਘਰ ਦਿਖਾਇਆ ਸੀ ਅਤੇ ਵਾਪਸ ਅੰਮ੍ਰਿਤਸਰ ਵਾਲੇ ਪਾਸੇ ਚਲਾ ਗਿਆ । ਮਿਤੀ 01.04.2022 ਨੂੰ ਮੰਨੂੰ ਵੱਲੋਂ ਦੱਸੀ ਜਗ੍ਹਾ ਬੁੱਘੀਪੁਰਾ ਚੌਂਕ ਨੇੜਿਓਂ 30 ਬੋਰ ਦਾ ਪਿਸਤੌਲ ਲਿਆਇਆ ਸੀ, ਜੋ ਵਾਰਦਾਤ ਵਾਲੇ ਦਿਨ ਮੰਨੂ ਦੇ ਦਿੱਤਾ ਸੀ ।

ਆਈ.ਜੀ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸਨੋਈ ਅਤੇ ਗੋਲਡੀ ਬਰਾੜ ਗਰੁੱਪ ਨੇ ਆਪਣੇ ਸੂਟਰ ਮਨਪ੍ਰੀਤ ਉਰਫ ਮੰਨੂ ਵਾਸੀ ਪਿੰਡ ਕੁੱਸਾ ਜਿਲ੍ਹਾ ਮੋਗਾ ਅਤੇ ਪ੍ਰੇਮ ਵਾਸੀ ਤਰਨਤਾਰਨ ਨੂੰ ਹਰਜੀਤ ਪੈਂਟਾ ਨੂੰ ਮਾਰਨ ਲਈ ਭੇਜਿਆ ਸੀ । ਹਰਜੀਤ ਸਿੰਘ ਪੈਂਟਾ ਦਾ ਸਬੰਧ ਦਵਿੰਦਰ ਬੰਬੀਹਾ ਗੈਂਗ ਨਾਲ ਸੀ ।

ਉਨ੍ਹਾਂ ਦੱਸਿਆ ਕਿ ਮਨਪ੍ਰੀਤ ਦੀ ਹਰਜੀਤ ਪੈਂਟਾ ਨਾਲ ਵੀ ਨਿੱਜੀ ਦੁਸ਼ਮਣੀ ਸੀ ਕਿਉਂਕਿ ਪੈਂਟਾ ਨੇ ਸਾਲ 2017 ਵਿੱਚ ਮੰਨੂੰ ਨੂੰ ਫਰੀਦਕੋਟ ਜੇਲ੍ਹ ਵਿੱਚ ਬੰਦ ਹੋਣ ਸਮੇਂ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ ।

ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਜਿੰਮੇਵਾਰੀ ਲੈਣ ਲਈ ਬਣਾਏ ਗਏ ਪੇਜ ਜੋ ਹੁਣ ‘ ਗੋਲਡੀ ਬਰਾੜ ‘ ਦੇ ਨਾਮ ਨਾਲ ਜੁੜੀ ਹੋਈ ਹੈ , ਨੂੰ ਰੁਪਾਂਜਲੀ ਨਾਮ ਦੀ ਲੜਕੀ ਦਿੱਲੀ ਤੋਂ ਚਲਾ ਰਹੀ ਸੀ । ਰੁਪਾਂਜਲੀ ਨੇ ਖੁਲਾਸਾ ਕੀਤਾ ਕਿ ਉਹ ਫੇਸਬੁੱਕ ਰਾਹੀਂ ਲਾਰੇਂਸ ਬਿਸਨੋਈ ਦਾ ਭਰਾ ਹੋਣ ਦਾ ਦਾਅਵਾ ਕਰਨ ਵਾਲੇ ਅਨਮੋਲ ਬਿਸਨੋਈ ਦੇ ਸੰਪਰਕ ਵਿੱਚ ਆਈ ਸੀ । ਇਸ ਮਾਮਲੇ ਵਿੱਚ ਰੂਪਾਂਜਲੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ।

ਵੇਖੋ ਵੀਡੀਓ