ਮੋਗਾ : Air Hostess ਦੇ ਕੋਰਸ ਦੇ ਨਾਂ ‘ਤੇ 2 ਕੁੜੀਆਂ ਨਾਲ ਰੇਪ, ਮਾਲਿਕ ਕਹਿੰਦਾ ਸੀ ਰਾਤ ਨੂੰ ਲੱਗਣਗੀਆਂ ਕਲਾਸਾਂ

0
1220

ਮੋਗਾ| ਬੱਧਨੀ ਕਲਾਂ ਦੀ ਰਹਿਣ ਵਾਲੀ 19 ਸਾਲਾ ਲੜਕੀ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਏਅਰ ਹੋਸਟੈੱਸ ਦਾ ਕੋਰਸ ਕਰਨ ਲਈ ਬੱਧਨੀ ਕਲਾਂ ਕਸਬੇ ਸਥਿਤ ਨਿਆਈਆ ਐਵੀਏਸ਼ਨ ਵਿੱਚ ਭਰਤੀ ਹੋਈ ਸੀ। ਇੰਸਟੀਚਿਊਟ ਦੇ ਮਾਲਕ ਮਨਪ੍ਰੀਤ ਨੇ ਉਸ ਨੂੰ ਦੱਸਿਆ ਕਿ ਕਲਾਸਾਂ ਰਾਤ ਨੂੰ ਲੱਗਣਗੀਆਂ ਅਤੇ ਉਸ ਨੂੰ ਸੰਸਥਾ ਵਿੱਚ ਬਣੇ ਹੋਸਟਲ ਵਿੱਚ ਰਹਿਣਾ ਪਵੇਗਾ। ਰਾਤ ਨੂੰ ਕੰਪਿਊਟਰ ਵੀ ਸਿਖਾਇਆ ਜਾਵੇਗਾ।

ਕੋਰਸ ਕਰਨ ਲੱਗ ਪਈ ਲੜਕੀ ਨੇ ਅੱਗੇ ਦੱਸਿਆ ਕਿ ਉਹ ਉਸ ਨੂੰ ਬਹਾਨੇ ਨਾਲ ਬੁਲਾ ਕੇ ਅਸ਼ਲੀਲ ਹਰਕਤਾਂ ਕਰਦੇ ਸਨ ਅਤੇ 3 ਜੁਲਾਈ ਨੂੰ ਸੰਸਥਾ ਦੇ ਮਾਲਕ ਮਨਪ੍ਰੀਤ ਸਿੰਘ ਨੇ ਉਸ ਪਾਣੀ ਵਿਚ ਕੋਈ ਚੀਜ਼ ਮਿਲਾ ਕੇ ਦੇ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।

ਵਿਰੋਧ ਕਰਨ ‘ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਗੋਲੀ ਮਾਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।ਜਿਸ ਤੋਂ ਬਾਅਦ ਪੀੜਤ ਲੜਕੀ ਨੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ। ਸ਼ਿਕਾਇਤ ਦੇ ਆਧਾਰ ‘ਤੇ 13 ਅਗਸਤ ਨੂੰ ਮੁਲਜ਼ਮ ਮਨਪ੍ਰੀਤ ਸਿੰਘ ਖਿਲਾਫ ਧਾਰਾ 376 ਦਾ ਪਰਚਾ ਦਰਜ ਕੀਤਾ ਗਿਆ।

ਇੱਕ ਹੋਰ ਲੜਕੀ ਜੋ ਕਿ ਧਰਮਕੋਟ ਦੀ ਰਹਿਣ ਵਾਲੀ ਹੈ, ਦੀ ਉਮਰ 17 ਸਾਲ ਹੈ। ਉਸ ਨੇ ਸ਼ਿਕਾਇਤ ਦਿੱਤੀ ਕਿ ਮੁਲਜ਼ਮ ਮਨਪ੍ਰੀਤ ਸਿੰਘ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਅਤੇ ਉਸ ਦੀ ਕੁੱਟਮਾਰ ਵੀ ਕਰਦਾ ਸੀ। ਪੀੜਤ ਲੜਕੀ ਦੀ ਸ਼ਿਕਾਇਤ ਦੇ ਆਧਾਰ ’ਤੇ 31 ਜੁਲਾਈ ਨੂੰ ਮਨਪ੍ਰੀਤ ਸਿੰਘ ਖ਼ਿਲਾਫ਼ ਧਾਰਾ 354, 354ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇੰਸਟੀਚਿਊਟ ਨੂੰ ਪੁਲਿਸ ਨੇ ਬੰਦ ਕਰ ਦਿੱਤਾ ਸੀ