ਮੋਗਾ : ਖੇਤਾਂ ‘ਚ ਕੰਮ ਕਰ ਰਹੇ ਮਜ਼ਦੂਰ ਦੀ ਰੋਟੀ ਲੈ ਕੇ ਭੱਜੇ ਮੋਟਰਸਾਇਕਲ ਸਵਾਰ, ਰੋਕਣ ‘ਤੇ ਮਾਰੀ ਗੋਲੀ

0
5538

ਮੋਗਾ (ਤਨਮਯ) | ਕਸਬਾ ਰਾਜਿਆਨਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣਾ ਆਇਆ ਹੈ। ਖੇਤਾਂ ‘ਚ ਕੰਮ ਕਰ ਰਹੇ ਇੱਕ ਮਜ਼ਦੂਰ ਦੀ ਰੋਟੀ ਦੋ ਮੋਟਰਸਾਇਕਲ ਸਵਾਰਾਂ ਨੇ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਮਜ਼ਦੂਰ ਨੇ ਇਸ ਵਿਰੋਧ ਕੀਤਾ ਤਾਂ ਉਸਨੂੰ ਗੋਲੀ ਮਾਰ ਦਿੱਤੀ।

ਮੌਕੇ ਤੇ ਚਸ਼ਮਦੀਦ ਸਵਰਣਜੀਤ ਸਿੰਘ ਅਤੇ ਮਦਨ ਸਿੰਘ ਨੇ ਦੱਸਿਆ ਕਿ ਕੇਵਲ ਸਿੰਘ ਆਪਣੇ ਖੇਤਾਂ ‘ਚ ਕੰਮ ਕਰ ਰਿਹਾ ਸੀ। ਦੋ ਮੋਟਰਸਾਇਕਲ ਸਵਾਰ ਉੱਥੇ ਆਏ ਅਤੇ ਉਸਦਾ ਲਿਫਾਫਾ ਲੈ ਕੇ ਭੱਜਣ ਲੱਗੇ। ਕੇਵਲ ਸਿੰਘ ਨੇ ਉਸਦਾ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਫੜ ਲਿਆ। ਮੁੰਡਿਆਂ ਨੇ ਕੇਵਲ ਸਿੰਘ ਨਾਲ ਹੱਥੋਪਾਈ ਕੀਤੀ ਅਤੇ ਉਸਨੂੰ ਗੋਲੀ ਮਾਰ ਦਿੱਤੀ। ਮਜ਼ਦੂਰ ਕੇਵਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਡੀਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਤਾ ਲੱਗਾ ਹੈ ਕੇਵਲ ਸਿੰਘ ਨੇ ਇੱਕ ਡੇਢ ਕਿਲੋ ਮੀਟਰ ਉਨ੍ਹਾਂ ਦਾ ਪਿੱਛਾ ਕੀਤਾ ਹੈ ਪਰ ਮੁੰਡਿਆ ਨੇ ਉਸਨੂੰ ਗੋਲੀ ਮਾਰ ਦਿੱਤੀ। ਅਸੀਂ ਕਤਲ ਦਾ ਕੇਸ ਦਰਜ ਕਰ ਲਿਆ ਹੈ ਤੇ ਆਰੋਪੀਆਂ ਦੀ ਤਲਾਸ਼ ‘ਚ ਛਾਪੇਮਾਰੀ ਕਰ ਰਹੇ ਹਾਂ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)