ਫਗਵਾੜਾ ‘ਚ ਨੌਜਵਾਨ ਨਾਲ ਗਨ ਪਵਾਇੰਟ ਤੇ 60 ਹਜਾਰ ਰੁਪਏ ਦੀ ਲੁੱਟ, ਲੁਟੇਰੇ ਫਰਾਰ

0
852

ਫਗਵਾੜਾ. ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਵਿੱਚ ਗੱਨ ਪਵਾਇੰਟ ਤੇ ਲੁਟੇਰੇ 60 ਹਜਾਰ ਦੀ ਨਕਦੀ ਲੁੱਟ ਕੇ ਲੈ ਗਏ। ਜਾਣਕਾਰੀ ਮੁਤਾਬਿਕ ਇਕ ਨੋਜਵਾਨ ਨਕਦੀ ਲੈ ਕੇ ਬਾਹਰ ਆਇਤਾ ਤਾਂ ਦੋ ਨੋਜਵਾਨਾਂ ਨੇ ਉਸਨੂੰ ਕਿਹਾ ਕਿ ਉਹਨਾਂ ਦੀ ਕਾਰ ਖਰਾਬ ਹੈ, ਇਸਨੂੰ ਧੱਕਾ ਲਵਾ ਦੇਵੋ। ਜਿਵੇਂ ਹੀ ਉਹ ਨੋਜਵਾਨ ਕਾਰ ਦੇ ਕੋਲ ਗਿਆ ਤਾਂ ਉਹਨਾਂ ਨੇ ਨੋਜਵਾਨ ਤੇ ਪਿਸਤੌਲ ਤਾਨ ਦਿੱਤੀ। ਇਸ ਤੋਂ ਬਾਅਦ ਕਾਰ ਸਵਾਰ ਨੋਜਵਾਨਾਂ ਨੇ ਉਸ ਦੀਆਂ ਅੱਖਾ ਵਿੱਚ ਸਪਰੇਅ ਪਾਈ ਤੇ ਉਸਦੇ ਕੋਲੋਂ 60 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਪੁਲਿਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।