ਮੋਗਾ, 23 ਜਨਵਰੀ| ਇਕ ਪਾਸੇ ਜਿਥੇ ਪੂਰੇ ਮੋਗਾ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਲਈ ਮੰਦਰਾਂ ਵਿਚ ਦੀਪਮਾਲਾ ਕੀਤੀ ਜਾ ਰਹੀ ਸੀ, ਉਥੇ ਦੂਜੇ ਪਾਸੇ ਦੇਰ ਸ਼ਾਮ ਟ੍ਰੇਨ ਦੀ ਚਪੇਟ ਵਿਚ ਆਉਣ ਨਾਲ ਇਕ ਮਹਿਲਾ ਤੇ ਉਸ ਦੇ ਬੱਚੇ ਦੀ ਮੌਤ ਹੋ ਗਈ। ਮਹਿਲਾ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ ਤੇ ਬੱਚਾ 3 ਮਹੀਨਿਆਂ ਦਾ ਸੀ।
ਦੱਸ ਦੇਈਏ ਕਿ ਮੋਗਾ ਸ਼ਹਿਰ ਦੇ ਭੀਮਨਗਰ ਕੋਲ ਇਕ ਮਹਿਲਾ ਤੇ ਉਸਦਾ ਬੱਚਾ ਟ੍ਰੇਨ ਦੀ ਚਪੇਟ ਵਿਚ ਆ ਗਏ। ਮਹਿਲਾ ਨੇ ਤਾਂ ਮੌਕੇ ‘ਤੇ ਹੀ ਦਮ ਤੋੜ ਦਿੱਤਾ ਜਦੋਂਕਿ ਬੱਚੇ ਦੀ ਹਸਪਤਾਲ ਵਿਚ ਮੌਤ ਹੋ ਗਈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਦੋਵਾਂ ਨੂੰ ਬਚਾਉਣ ਵਾਲਾ ਵਿਅਕਤੀ ਵੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਮੋਗਾ ਤੋਂ ਫਰੀਦਕੋਟ ਰੈਫਰ ਕੀਤਾ ਗਿਆ ਹੈ।
ਮ੍ਰਿਤਕ ਮਹਿਲਾ ਤੇ ਬੱਚੇ ਦੀ ਦੇਹ ਨੂੰ ਮੋਗਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾਇਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਪਰਿਵਾਰਕ ਮੈਂਬਰਾਂ ਵੱਲੋਂ ਪਛਾਣ ਦੇ ਬਾਅਦ ਕੀਤੀ ਜਾਵੇਗੀ।