ਮੋਗਾ | ਪਿੰਡ ਡਗਰੂ ਦੇ 2 ਵਿਦਿਆਰਥੀ ਭੇਤਭਰੀ ਹਾਲਤ ‘ਚ ਲਾਪਤਾ ਹੋ ਗਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਸੁਖਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਉਮਰ 18 ਸਾਲ ਜੋ 12ਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਗੁਰਬਖਸ਼ ਸਪੁੱਤਰ ਅਮਰਨਾਥ ਸਕੂਲੀ ਵਿਦਿਆਰਥੀ ਸੀ। ਇਹ ਦੋਵੇਂ ਘਰੋਂ ਵੀਰਵਾਰ ਨੂੰ ਦੇਰ ਸ਼ਾਮ 8 ਵਜੇ ਤੋਂ ਗਾਇਬ ਹਨ। ਗੁਰਤੇਜ ਦੋਸਤ ਨਾਲ ਘਰੋਂ ਬਾਜ਼ਾਰ ਗਿਆ ਸੀ।
ਪਰਿਵਾਰਕ ਮੈਂਬਰਾਂ ਨੇ ਇਸ ਦੀ ਇਤਲਾਹ ਥਾਣਾ ਘੱਲ ਕਲਾਂ ਨੂੰ ਦੇ ਦਿੱਤੀ ਹੈ ਅਤੇ ਅੱਜ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲ ਕੇ ਪੁੱਤਰਾਂ ਨੂੰ ਲੱਭਣ ਦੀ ਅਪੀਲ ਕੀਤੀ ਹੈ। ਇਸ ਘਟਨਾ ਨਾਲ ਡਗਰੂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸਹਿਮ ਦਾ ਆਹੌਲ ਬਣਿਆ ਹੋਇਆ ਹੈ। ਮਾਪਿਆਂ ਲੱਭ-ਲੱਭ ਕੇ ਥੱਕ ਚੁੱਕੇ ਹਨ ਪਰ ਇਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗ ਰਿਹਾ।