ਮੋਗਾ : ਤੇਜ਼ ਹਨੇਰੀ ਕਾਰਨ ਕੰਧ ਡਿਗਣ ਨਾਲ 2 ਬੱਚਿਆਂ ਦੀ ਮੌਤ

0
724

ਮੋਗਾ। ਮੋਗਾ ਵਿਚ ਲੰਘੀ ਰਾਤ ਲਗਭਗ ਇਕ ਵਜੇ ਤੇਜ਼ ਰਫਤਾਰ ਨਾਲ ਆਏ ਮੀਂਹ-ਹਨੇਰੀ ਕਾਰਨ ਮੋਗਾ ਦੇ ਵਿਸ਼ਵਕਰਮਾ ਚੱਕ ਤੇ ਕੰਧ ਡਿਗਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਤੇ 6 ਲੋਕ ਗੰਭੀਰ ਜਖਮੀ ਹੋ ਗਏ।

ਜਿਕਰਯੋਗ ਹੈ ਕਿ ਯੂਪੀ ਦੇ ਮੁਜੱਫਰ ਪੁਰ ਤੋਂ ਸੰਜੇ ਕੁਮਾਰ ਕਈ ਸਾਲਾਂ ਤੋਂ ਆਪਣੇ ਪਰਿਵਾਰ ਨਾਲ ਮੋਗਾ ਰਹਿ ਰਹੇ ਸਨ ਤੇ ਮਜ਼ਦੂਰੀ ਤੇ ਸਬਜੀ ਵੇਚਣ ਦਾ ਕੰਮ ਕਰਦਾ ਸੀ। ਲੰਘੀ ਰਾਤ ਉਪ ਸੌਂ ਰਹੇ ਸਨ ਤਾਂ ਇਹ ਹਾਸਦਾ ਹੋਇਆ।

ਜਾਣਕਾਰੀ ਦਿੰਦਿਆਂ ਸੰਜੇ ਕੁਮਾਰ ਨੇ ਦੱਸਿਆ ਕਿ ਲੰਘੀ ਰਾਤ ਉਹ ਆਪਣੇ ਪਰਿਵਾਰ ਨਾਲ ਸੌਂ ਰਿਹਾ ਸੀ ਕਿ ਅਚਾਨਕ ਕੰਧ ਉਨ੍ਹਾਂ ਤੇ ਡਿਗ ਪਈ। ਤੇਜ਼ ਮੀਂਹ ਨਾਲ ਵਗ ਰਹੀ ਹਨੇਰੀ ਦੇ ਚਲਦਿਆਂ ਸਾਰੇ ਲੋਕ ਘਰ ਤੋਂ ਬਾਹਰ ਆ ਗਏ ਪਰ ਉਨ੍ਹਾਂ ਦੇ ਦੋ ਬੱਚੇ (ਇਕ 5 ਸਾਲ ਤੇ ਦੂਜਾ ਇਕ ਸਾਲ) ਨੂੰ ਉਹ ਕੱਢ ਨਹੀਂ ਸਕੇ, ਜਿਸ ਕਾਰਨ ਕੰਧ ਥੱਲੇ ਆਉਣ ਕਾਰਨ ਦੋਵਾਂ ਬੱਚਿਆਂ ਦੀ ਮੌਤ ਹੋ ਗਈ।


ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।