ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਲਈ ਦੁੱਧ ਵੇਚਣ ਵਾਲੇ ਦਾ ਨਵਾਂ ਜੁਗਾੜ, ਲੋਕ ਦੇਖ ਕੇ ਰਹਿ ਗਏ ਹੈਰਾਨ

0
739

ਚੰਡੀਗੜ੍ਹ . ਸੋਸ਼ਲ ਮੀਡੀਆਂ ‘ਤੇ ਵਾਇਰਲ ਹੋ ਰਹੀਂ ਤਸਵੀਰ ਲੋਕ ਦਾ ਧਿਆਨ ਖਿੱਚ ਰਹੀ ਹੈ। ਜਿਸ ਵਿਚ ਇਕ ਦੁੱਧ ਵੇਚਣ ਵਾਲੇ ਨੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਦੇ ਹੋਏ ਨਵੇਂ ਜੁਗਾੜ ਨਾਲ ਲੋਕਾਂ ਨੂੰ ਦੁੱਧ ਵਰਤਾਉਣਾ ਸ਼ੁਰੂ ਕੀਤਾ ਹੈ। ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਵਿਚ 17 ਮਈ ਤੱਕ ਲੌਕਡਾਉਨ ਜਾਰੀ ਹੈ। ਲੌਕਡਾਊਨ ਵਿਚ ਲੋਕਾਂ ਦੁਆਰਾ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕੀਤਾ ਜਾ ਰਿਹਾ ਹੈ।
ਇਸ ਨਿਯਮ ਦੇ ਤਹਿਤ ਸਾਰੇ ਸੂਬਿਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਨਹੀਂ ਹਨ। ਇਹਨਾਂ ਦਿਨਾਂ ਵਿਚ ਇਕ ਦੋਧੀ ਲੌਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੋਸ਼ਲ ਮੀਡੀਆਂ ਉੱਤੇ ਸੁਰਖੀਆ ਵਿਚ ਆ ਰਿਹਾ ਹੈ। ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਤਸਵੀਰ ਵਿਚ ਦੁੱਧ ਵੇਚਣ ਵਾਲਾ ਵਿਅਕਤੀ ਬਾਈਕ ਉਤੇ ਕੇਨ ਰੱਖ ਕੇ ਘਰ-ਘਰ ਜਾ ਕੇ ਦੁੱਧ ਵੇਚਦਾ ਨਜ਼ਰ ਆ ਰਿਹਾ ਹੈ। ਵਾਇਰਲ ਹੋ ਰਹੀ ਇਸ ਤਸਵੀਰ ਵਿਚ ਵਿਅਕਤੀ ਦੇ ਚਿਹਰੇ ਉੱਤੇ ਮਾਸਕ ਲੱਗਿਆ ਹੋਇਆ ਹੈ। ਉਸ ਦੇ ਹੱਥਾਂ ਉੱਤੇ ਦਸਤਾਨ ਪਾਏ ਹੋਏ ਹਨ।
ਸੋਸ਼ਲ ਡਿਸਟੈਂਸਿੰਗ ਨਿਯਨ ਦਾ ਪਾਲਨ ਕਰਦੇ ਦੁੱਧ ਦੀ ਕੇਨ ਵਿਚ ਹੱਥ ਨਾਲ ਦੁੱਧ ਕੱਢਣ ਦੇ ਬਜਾਏ ਇਕ ਪਾਈਪ ਨਾਲ ਦੁੱਧ ਬਾਹਰ ਕੱਢ ਰਿਹਾ ਹੈ। ਦੂਜੇ ਪਾਸੇ ਪਾਈਪ ਵਿਚੋਂ ਇਕ ਗਾਹਕ ਦੁੱਧ ਲੈ ਰਿਹਾ ਹੈ। ਪਰਵੀਨ ਕਾਸਵਾਨ ਨੇ ਆਪਣੇ ਟਵਿਟਰ ਨਾਲ ਇਸ ਵਿਅਕਤੀ ਦੀ ਤਸਵੀਰ ਸ਼ੇਅਰ ਕੀਤੀ ਹੈ।ਦੁੱਧ ਵਾਲੇ ਦੇ ਜੁਗਾੜ ਦੀ ਤਸਵੀਰ ਨੂੰ ਟਵੀਟਰ ਉਤੇ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਲੌਕਡਾਉਨ, ਸੋਸ਼ਲ ਡਿਸਟੈਂਸਿੰਗ ਦੇ ਵਿਚਾਲੇ ਇਹ ਸਖਸ਼ੀਅਤ ਦੇਖਣਯੋਗ ਹੈ ।